ਯੂ ਪੀ ਪੁਲਸ ਭਰਤੀ ਪ੍ਰੀਖਿਆ ਰੱਦ

0
152

ਲਖਨਊ : ਯੂ ਪੀ ਪੁਲਸ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲੇ ’ਚ ਯੋਗੀ ਸਰਕਾਰ ਨੇ ਭਰਤੀ ਪ੍ਰੀਖਿਆ 2024 ਰੱਦ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਐੱਸ ਆਈ ਟੀ ਪੇਪਰ ਲੀਕ ਮਾਮਲੇ ਦੀ ਜਾਂਚ ਕਰੇਗੀ। ਇਹ ਫੈਸਲਾ ਉਨ੍ਹਾ ਪੁਲਸ ਦੇ ਉੱਚ ਅਧਿਕਾਰੀਆਂ ਦੇ ਨਾਲ ਹੋਈ ਉੱਚ ਪੱਧਰੀ ਮੀਟਿੰਗ ’ਚ ਸਮੀਖਿਆ ਕਰਨ ਤੋਂ ਬਾਅਦ ਕੀਤਾ। ਇਹ ਪ੍ਰੀਖਿਆ 17-18 ਫਰਵਰੀ ਨੂੰ ਹੋਈ ਸੀ। ਇਸ ’ਚ ਕਰੀਬ 50 ਲੱਖ ਨੌਜਵਾਨਾਂ ਨੇ ਅਪਲਾਈ ਕੀਤਾ ਸੀ ਅਤੇ 48 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਮੀਟਿੰਗ ’ਚ ਡੀ ਜੀ ਪੀ, ਏ ਡੀ ਜੀ ਸਮੇਤ ਸੀਨੀਅਰ ਅਧਿਕਾਰੀ ਮੌਜੂਦ ਸਨ। ਮੁੱਖ ਮੰਤਰੀ ਨੇ ਆਦੇਸ਼ ਦਿੱਤਾ ਕਿ ਭਰਤੀ ਪ੍ਰੀਖਿਆ ਛੇ ਮਹੀਨੇ ਦੇ ਅੰਦਰ-ਅੰਦਰ ਦੁਬਾਰਾ ਲਈ ਜਾਵੇ।

LEAVE A REPLY

Please enter your comment!
Please enter your name here