22.1 C
Jalandhar
Friday, October 18, 2024
spot_img

ਬਿਨਾਂ ਡਰਾਈਵਰ ਕਠੂਆ ਤੋਂ ਚੱਲੀ ਉੱਚੀ ਬੱਸੀ ਸਟੇਸ਼ਨ ’ਤੇ ਫੜੀ

ਹੁਸ਼ਿਆਰਪੁਰ : ਕਠੂਆ ਤੋਂ ਬਿਨਾਂ ਡਰਾਈਵਰ ਦੇ ਚੱਲੀ ਮਾਲ ਗੱਡੀ ਨੂੰ ਐਤਵਾਰ ਉੱਚੀ ਬੱਸੀ ਨੇੜੇ ਮਸਾਂ ਰੋਕਿਆ ਗਿਆ। ਡਰਾਈਵਰ ਸਟਾਰਟ ਕਰ ਕੇ ਹੈਂਡ ਬਰੇਕ ਲਾਉਣੀ ਭੁੱਲ ਗਿਆ, ਜਿਸ ਕਾਰਨ ਗੱਡੀ ਆਪੇ ਹੀ ਦੌੜ ਪਈ ਤੇ ਕਈ ਸਟੇਸ਼ਨਾਂ ਨੂੰ ਪਾਰ ਕਰਕੇ ਆਈ ਨੂੰ ਮੁਕੇਰੀਆਂ-ਦਸੂਹਾ ਦਰਮਿਆਨ ਪੈਂਦੇ ਕਸਬਾ ਉੱਚੀ ਬੱਸੀ ਰੇਲਵੇ ਸਟੇਸ਼ਨ ’ਤੇ ਲੱਕੜੀ ਦੇ ਸਟਾਪਰ ਲਾ ਕੇ ਰੋਕਿਆ ਗਿਆ। ਗੱਡੀ ਨੇ 78 ਕਿੱਲੋਮੀਟਰ ਦਾ ਸਫਰ ਪੂਰਾ ਕਰ ਲਿਆ ਸੀ। ਇਹ ਘਟਨਾ ਸਵੇਰੇ 7 ਵੱਜ ਕੇ 25 ਮਿੰਟ ਤੋਂ 9 ਵਜੇ ਤੱਕ ਦੀ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਗੱਡੀ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਨਾਲ ਚੱਲੀ ਤੇ ਇਸ ਕਾਰਨ ਤਿੰਨ ਰੇਲ ਗੱਡੀਆਂ ਪ੍ਰਭਾਵਤ ਹੋਈਆਂ। ਬਿਨਾਂ ਡਰਾਈਵਰ ਦੇ ਕਠੂਆ ਤੋਂ ਰਵਾਨਾ ਹੋਣ ਵਾਲੀ ਮਾਲ ਗੱਡੀ ਨੂੰ ਰੋਕਣ ਲਈ ਜਲੰਧਰ ਤੱਕ ਦੇ ਸਾਰੇ ਸਟੇਸ਼ਨਾਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਸੀ। ਖਾਲੀ 53 ਵੈਗਨਾਂ ਨਾਲ ਚੱਲ ਰਹੀ ਗੱਡੀ ਨੂੰ ਰੋਕਣ ਲਈ ਕਠੂਆ ਤੋਂ ਬਾਅਦ ਰੇਲਵੇ ਲਾਈਨ ’ਤੇ ਪੈਂਦੇ ਹਰ ਸਟੇਸ਼ਨ ’ਤੇ ਯਤਨ ਕੀਤੇ ਗਏ। ਜਾਣਕਾਰੀ ਮਿਲਦੇ ਹੀ ਜਲੰਧਰ ਤੋਂ ਟ੍ਰੈਫਿਕ ਇੰਸਪੈਕਟਰ ਉੱਚੀ ਬੱਸੀ ਸਟੇਸ਼ਨ ’ਤੇ ਪਹੁੰਚ ਗਏ। ਰੇਲ ਗੱਡੀ ਦੇ ਉੱਚੀ ਬੱਸੀ ਨੇੜੇ ਰੁਕਣ ਤੋਂ ਬਾਅਦ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਕਠੂਆ ਸਟੇਸ਼ਨ ’ਤੇ ਖੜ੍ਹੀ ਮਾਲ ਗੱਡੀ ਦਾ ਡਰਾਈਵਰ ਇੰਜਣ ਸਟਾਰਟ ਕਰਕੇ ਬਿਨਾਂ ਹੈਂਡ ਬ੍ਰੇਕ ਲਗਾਇਆਂ ਅਚਾਨਕ ਕਿਸੇ ਕਾਰਨ ਹੇਠਾਂ ਉੱਤਰ ਗਿਆ। ਗੱਡੀ ਢਲਾਨ ’ਤੇ ਖੜ੍ਹੀ ਹੋਣ ਕਾਰਨ ਬਿਨਾਂ ਡਰਾਈਵਰ ਹੀ ਪਠਾਨਕੋਟ ਨੂੰ ਚੱਲ ਪਈ ਅਤੇ ਹੌਲੀ-ਹੌਲੀ ਵਧੀ ਸਪੀਡ 80 ਕਿਲੋਮੀਟਰ ਤੱਕ ਜਾ ਪੁੱਜੀ। ਜੰਮੂ ਰੇਲਵੇ ਡਵੀਜ਼ਨ ਦੇ ਟ੍ਰੈਫਿਕ ਮੈਨੇਜਰ ਅਸ਼ੋਕ ਕੁਮਾਰ ਸਿਨਹਾ ਨੇ ਦੱਸਿਆ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਦੋਸ਼ੀ ਪਾਏ ਜਾਣ ਵਾਲੇ ਮੁਲਾਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ।

Related Articles

LEAVE A REPLY

Please enter your comment!
Please enter your name here

Latest Articles