ਲਾਹੌਰ : ਤਿੰਨ ਵਾਰ ਸਾਬਕਾ ਪ੍ਰਧਾਨ ਮੰਤਰੀ ਰਹਿ ਚੁੱਕੇ ਨਵਾਜ਼ ਸ਼ਰੀਫ ਦੀ ਧੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਦੀ ਸੀਨੀਅਰ ਆਗੂ ਮਰੀਅਮ ਨਵਾਜ਼ (50) ਸੋਮਵਾਰ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਗਈ। ਮਰੀਅਮ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੀ ਹਮਾਇਤ ਹਾਸਲ ਸੁੰਨੀ ਇਤੇਹਾਦ ਕੌਂਸਲ ਦੇ ਮੈਂਬਰਾਂ ਵੱਲੋਂ ਅਸੰਬਲੀ ਵਿੱਚੋਂ ਵਾਕਆਊਟ ਦੌਰਾਨ ਮੁੱਖ ਮੰਤਰੀ ਦੇ ਅਹੁਦੇ ਦੀ ਚੋਣ ਜਿੱਤ ਲਈ। ਮਰੀਅਮ ਅਸੰਬਲੀ ਜਾਣ ਤੋਂ ਪਹਿਲਾਂ ਜਾਤੀ ਉਮਰਾ ਵਿਖੇ ਆਪਣੀ ਮਾਂ ਦੀ ਕਬਰ ’ਤੇ ਗਈ।





