28.6 C
Jalandhar
Friday, October 18, 2024
spot_img

ਸੀ ਪੀ ਆਈ ਨੇ ਐਨੀ ਰਾਜਾ ਨੂੰ ਵਾਇਨਾਡ ਤੋਂ ਉਮੀਦਵਾਰ ਐਲਾਨਿਆ

ਤਿਰੁਅਨੰਤਪੁਰਮ : ਸੀ ਪੀ ਆਈ ਨੇ ਸੋਮਵਾਰ ਉੱਘੀ ਮਹਿਲਾ ਆਗੂ ਤੇ ਪਾਰਟੀ ਦੇ ਜਨਰਲ ਸਕੱਤਰ ਡੀ ਰਾਜਾ ਦੀ ਪਤਨੀ ਐਨੀ ਰਾਜਾ ਨੂੰ ਕੇਰਲਾ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ। ਇਸ ਵੇਲੇ ਇੱਥੋਂ ਰਾਹੁਲ ਗਾਂਧੀ ਸਾਂਸਦ ਹਨ।
ਸੀ ਪੀ ਆਈ ਦੇ ਸੂਬਾ ਸਕੱਤਰ ਬਿਨੋਇ ਵਿਸ਼ਵਮ ਨੇ ਇੱਥੇ ਪਾਰਟੀ ਦੀ ਸੂਬਾ ਐਗਜ਼ੈਕਟਿਵ ਤੋਂ ਬਾਅਦ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ। ਸੀ ਪੀ ਆਈ ਹੁਕਮਰਾਨ ਖੱਬੇ ਜਮਹੂਰੀ ਮੁਹਾਜ਼ ਦਾ ਹਿੱਸਾ ਹੈ ਤੇ 20 ਵਿੱਚੋਂ ਚਾਰ ਲੋਕ ਸਭਾ ਸੀਟਾਂ ਲੜੇਗੀ। ਤਿਰੁਅਨੰਤਪੁਰਮ, ਜਿੱਥੋਂ ਕਾਂਗਰਸ ਆਗੂ ਸ਼ਸ਼ੀ ਥਰੂਰ 2009 ਤੋਂ ਸਾਂਸਦ ਹਨ, ਦੀ ਸੀਟ ਤੋਂ ਸੀ ਪੀ ਆਈ ਨੇ ਪਨਿਅਨ ਰਵੀਂਦਰਨ ਨੂੰ ਉਮੀਦਵਾਰ ਐਲਾਨਿਆ ਹੈ। ਤਿ੍ਰਸੂਰ, ਜਿੱਥੋਂ ਭਾਜਪਾ ਦੇ ਸੁਰੇਸ਼ ਗੋਪੀ ਦੇ ਲੜਨ ਦੀ ਸੰਭਾਵਨਾ ਹੈ, ਤੋਂ ਸੀ ਪੀ ਆਈ ਨੇ ਸਾਬਕਾ ਸੂਬਾਈ ਮੰਤਰੀ ਵੀ ਐੱਸ ਸੁਨੀਲ ਕੁਮਾਰ ਅਤੇ ਮਵੇਲਿਕਰਾ ਹਲਕੇ ਤੋਂ ਸੀ ਏ ਅਰੁਣ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ। ਉੱਘੀ ਮਹਿਲਾ ਆਗੂ ਐਨੀ ਰਾਜਾ ਇਰੀਟੀ ਇਲਾਕੇ ਤੋਂ ਹੈ। ਉਹ ਖੱਬੇ-ਪੱਖੀ ਪਿਛੋਕੜ ਵਾਲੇ ਈਸਾਈ ਪਰਵਾਰ ਵਿਚ ਪੈਦਾ ਹੋਈ। ਇਸ ਵੇਲੇ ਉਹ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੋਮੈਨ ਦੀ ਜਨਰਲ ਸਕੱਤਰ ਹੈ। ਐਨੀ ਪਾਰਟੀ ਦੀ ਕੌਮੀ ਐਗਜ਼ੈਕਟਿਵ ਦੀ ਮੈਂਬਰ ਵੀ ਹੈ। ਉਹ ਸਕੂਲੀ ਦਿਨਾਂ ਵਿਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਮੈਂਬਰ ਵਜੋਂ ਸਿਆਸਤ ਵਿਚ ਆਈ ਤੇ ਫਿਰ ਆਲ ਇੰਡੀਆ ਯੂਥ ਫੈਡਰੇਸ਼ਨ ਵਿਚ ਕੰਮ ਕੀਤਾ। 22 ਸਾਲ ਦੀ ਉਮਰ ਵਿਚ ਸੀ ਪੀ ਆਈ ਦੀ ਸੂਬਾ ਐਗਜ਼ੈਕਟਿਵ ਦੀ ਮੈਂਬਰ ਬਣ ਗਈ ਸੀ। 2019 ਦੀਆਂ ਚੋਣਾਂ ਵਿਚ ਰਾਹੁਲ ਵਾਇਨਾਡ ਤੋਂ 4 ਲੱਖ 31 ਹਜ਼ਾਰ ਦੇ ਰਿਕਾਰਡ ਫਰਕ ਨਾਲ ਜਿੱਤੇ ਸਨ।
ਉਨ੍ਹਾ ਸੀ ਪੀ ਆਈ ਦੇ ਪੀ ਪੀ ਸੁਨੀਰ ਨੂੰ ਹਰਾਇਆ ਸੀ। ਹਾਲ ਵਿਚ ਸੀ ਪੀ ਆਈ ਨੇ ਕਿਹਾ ਸੀ ਕਿ ਰਾਹੁਲ ਨੂੰ ਵਾਇਨਾਡ ਤੋਂ ਲੜਨ ਦੀ ਥਾਂ ਹਿੰਦੀ ਭਾਸ਼ੀ ਰਾਜ ਤੋਂ ਭਾਜਪਾ ਨੂੰ ਟੱਕਰ ਦੇਣੀ ਚਾਹੀਦੀ ਹੈ। ਸੀ ਪੀ ਆਈ ਚਾਹੁੰਦੀ ਹੈ ਕਿ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਕਿ ਸੀ ਪੀ ਆਈ ਤੇ ਕਾਂਗਰਸ ‘ਇੰਡੀਆ’ ਗੱਠਜੋੜ ਵਿਚ ਭਾਈਵਾਲ ਹਨ, ਰਾਹੁਲ ਨੂੰ ਇਹ ਹਲਕਾ ਛੱਡ ਦੇਣਾ ਚਾਹੀਦਾ ਹੈ।

Related Articles

LEAVE A REPLY

Please enter your comment!
Please enter your name here

Latest Articles