ਪਟਿਆਲਾ : ਇਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਕਿਸਾਨ ਨੇ ਸੋਮਵਾਰ ਰਾਤ ਦਮ ਤੋੜ ਦਿੱਤਾ। 62 ਸਾਲਾ ਕਰਨੈਲ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਪਿੰਡ ਅਰਨੋ, ਜ਼ਿਲ੍ਹਾ ਪਟਿਆਲਾ ਦੀ ਪਿਛਲੇ ਦਿਨੀਂ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਸ ਵੱਲੋਂ ਸੁੱਟੇ ਅੱਥਰੂ ਗੈਸ ਦੇ ਗੋਲਿਆਂ ਕਾਰਨ ਤਬੀਅਤ ਖਰਾਬ ਹੋ ਗਈ ਸੀ। ਇਸ ਤਰ੍ਹਾਂ ਕਿਸਾਨ ਸੰਘਰਸ਼ ਦੌਰਾਨ ਮੌਤ ਦੇ ਮੂੰਹ ਜਾਣ ਵਾਲੇ ਕਿਸਾਨਾਂ ਦੀ ਗਿਣਤੀ 7 ਹੋ ਗਈ ਹੈ।
ਸਿੱਧੂ ਪਿ੍ਰਅੰਕਾ ਨੂੰ ਮਿਲੇ
ਪਟਿਆਲਾ : ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਦਿੱਲੀ ’ਚ ਪਿ੍ਰਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਸਿੱਧੂ ਨੇ ਆਪਣੇ ਐੱਕਸ ਹੈਂਡਲ ਅਕਾਊਂਟ ’ਤੇ ਲਿਖਿਆਦਿੱਲੀ ’ਚ ਮੁਲਾਕਾਤ ਹੋਈ। ਇਸ ਮੁਲਾਕਾਤ ਦੌਰਾਨ ਸਕਾਰਾਤਮਕ ਵਿਚਾਰ-ਚਰਚਾ ਹੋਈ। ਦੇਖੋਹੁਣ ਅੱਗੇ ਕੀ ਹੁੰਦਾ ਹੈ।
ਬੰਬ ਦੀ ਅਫਵਾਹ
ਨਵੀਂ ਦਿੱਲੀ : ਕੌਮਾਂਤਰੀ ਇੰਦਰਾ ਗਾਂਧੀ ਹਵਾਈ ਅੱਡੇ ’ਤੇ ਅਣਪਛਾਤੇ ਵਿਅਕਤੀ ਨੇ ਮੰਗਲਵਾਰ ਫੋਨ ਕਰਕੇ ਬੰਬ ਦੀ ਧਮਕੀ ਦਿੱਤੀ। ਸਵੇਰੇ 5.15 ਵਜੇ ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੂੰ ਲੈ ਕੇ ਧਮਕੀ ਵਾਲਾ ਫੋਨ ਆਇਆ। ਜਹਾਜ਼ ਰਵਾਨਾ ਹੋਣ ਵਾਲਾ ਸੀ। ਜਾਂਚ ਦੌਰਾਨ ਕਾਲ ਫਰਜ਼ੀ ਪਾਈ ਗਈ।