ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਮੰਗਲਵਾਰ ਲੋਕ ਸਭਾ ਚੋਣਾਂ ਲਈ ਦਿੱਲੀ ਤੋਂ ਚਾਰ ਤੇ ਹਰਿਆਣਾ ਤੋਂ ਇਕ ਉਮੀਦਵਾਰ ਦੇ ਨਾਵਾਂ ਦਾ ਐਲਾਨ ਕਰ ਦਿੱਤਾ। ਨਵੀਂ ਦਿੱਲੀ ਤੋਂ ਸੋਮਨਾਥ ਭਾਰਤੀ, ਪੂਰਬੀ ਦਿੱਲੀ ਤੋਂ ਕੁਲਦੀਪ ਕੁਮਾਰ, ਦੱਖਣੀ ਦਿੱਲੀ ਤੋਂ ਸਹੀਰਾਮ ਪਹਿਲਵਾਨ (ਇਹ ਤਿੰਨੇ ਵਿਧਾਇਕ ਹਨ) ਤੇ ਪੱਛਮੀ ਦਿੱਲੀ ਤੋਂ ਸਾਬਕਾ ਸਾਂਸਦ ਮਹਾਬਲ ਮਿਸ਼ਰਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹਰਿਆਣਾ ਦੇ ਕੁਰਕਸ਼ੇਤਰ ਤੋਂ ਸਾਬਕਾ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਉਮੀਦਵਾਰ ਬਣਾਏ ਗਏ ਹਨ। ਦਿੱਲੀ ਤੇ ਹਰਿਆਣਾ ਵਿਚ ਕਾਂਗਰਸ ਤੇ ਆਪ ਵਿਚਾਲੇ ਸੀਟਾਂ ਦੀ ਐਡਜਸਟਮੈਂਟ ਹੋਈ ਹੈ।
ਕੇਜਰੀਵਾਲ ਨੂੰ ਅੱਠਵਾਂ ਸੰਮਨ
ਨਵੀਂ ਦਿੱਲੀ : ਈ ਡੀ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਪੁੱਛ-ਪੜਤਾਲ ਲਈ ਅੱਠਵੀਂ ਵਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕਰਕੇ ਚਾਰ ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਹੈ। ਕੇਜਰੀਵਾਲ ਲਗਾਤਾਰ ਕਹਿੰਦੇ ਆ ਰਹੇ ਹਨ ਕਿ ਉਨ੍ਹਾ ਨੂੰ ਭੇਜੇ ਜਾਂਦੇ ਸੰਮਨ ਗੈਰ-ਕਾਨੂੰਨੀ ਹਨ।