ਮਿਆਦ ਪੁੱਗੀਆਂ ਪੰਚਾਇਤਾਂ ਭੰਗ

0
203

ਚੰਡੀਗੜ੍ਹ : ਪੰਜਾਬ ’ਚ ਪੰਜ ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀਆਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ਨਾਲ ਸੂਬੇ ’ਚ ਪੰਚਾਇਤੀ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਇਨ੍ਹਾਂ ਦੀਆਂ ਚੋਣਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਣਗੀਆਂ।
ਸਰਾ ਦੇ ਕਾਰਜਕਾਲ ’ਚ ਵਾਧਾ
ਪਟਿਆਲਾ : ਪਾਵਰਕਾਮ ਦੇ ਸੀ ਐੱਮ ਡੀ ਇੰਜੀਨੀਅਰ ਬਲਦੇਵ ਸਿੰਘ ਸਰਾ ਦੇ ਕਾਰਜਕਾਲ ’ਚ ਪੰਜਾਬ ਸਰਕਾਰ ਨੇ ਮੁੜ ਵਾਧਾ ਕੀਤਾ ਹੈ। ਨਵੇਂ ਆਦੇਸ਼ਾਂ ਅਨੁਸਾਰ ਹੁਣ ਉਨ੍ਹਾ ਦਾ ਕਾਰਜਕਾਲ 6 ਫਰਵਰੀ 2025 ਤੱਕ ਹੋਵੇਗਾ।
ਅਹੁਦਾ ਸੰਭਾਲਿਆ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਬੁੱਧਵਾਰ ਚੰਡੀਗੜ੍ਹ ਦੇ ਮੇਅਰ ਦਾ ਅਹੁਦਾ ਸੰਭਾਲ ਲਿਆ। ਉਨ੍ਹਾ ਕਿਹਾਜੋ ਵਾਅਦੇ ਅਸੀਂ ਸ਼ਹਿਰ ਵਾਸੀਆਂ ਨਾਲ ਕੀਤੇ ਹਨ, ਉਨ੍ਹਾਂ ਨੂੰ ਛੇਤੀ ਹੀ ਨਗਰ ਨਿਗਮ ਦੀ ਮੀਟਿੰਗ ’ਚ ਪਾਸ ਕਰਵਾਇਆ ਜਾਵੇਗਾ।

 

LEAVE A REPLY

Please enter your comment!
Please enter your name here