ਗੋਇੰਦਵਾਲ ਸਾਹਿਬ (ਕਾਬਲ ਸਿੰਘ ਮੱਲ੍ਹੀ)
ਗੋਇੰਦਵਾਲ-ਫਤਿਆਬਾਦ ਰੇਲਵੇ ਫਾਟਕ ’ਤੇ ਸ਼ੁੱਕਰਵਾਰ ਸਵੇਰੇ 9 ਵਜੇ ਦੇ ਕਰੀਬ ਕਾਰ ਸਵਾਰ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਦੂਜੀ ਕਾਰ ’ਚ ਸਵਾਰ ‘ਆਪ’ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਗੋਪੀ ਉਰਫ ਗੋਪੀ ਚੋਹਲਾ ਪੁੱਤਰ ਸੇਵਾ ਸਿੰਘ ਵਾਸੀ ਚੋਹਲਾ ਸਾਹਿਬ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਉਹ ਇਕੱਲਾ ਕਪੂਰਥਲਾ ਕਚਹਿਰੀਆਂ ਜਾ ਰਿਹਾ ਸੀ। ਹਮਲਾਵਰ ਉਸ ਦਾ ਪਿੱਛਾ ਕਰਦੇ ਆ ਰਹੇ ਸੀ।
ਗੋਪੀ ਅੱਜਕੱਲ੍ਹ ਹਲਕਾ ਵਿਧਾਇਕ ਨਾਲ ਸਿਆਸੀ ਗਤੀਵਿਧੀਆਂ ’ਚ ਕਾਫੀ ਸਰਗਰਮ ਸੀ। ਥਾਣਾ ਗੋਇੰਦਵਾਲ ਸਾਹਿਬ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।