ਨਿਊਯਾਰਕ : 29 ਸਾਲਾ ਰਾਗੀ ਸਿੰਘ ਰਾਜ ਸਿੰਘ ਨੂੰ ਅਮਰੀਕਾ ਦੇ ਸ ਸੂਬੇ ਅਲਬਾਮਾ ਦੇ ਸੇਲਮਾ ’ਚ ਗੁਰਦੁਆਰੇ ਦੇ ਬਾਹਰ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਸ਼ੱਕ ਹੈ ਕਿ ਉਹ ਨਫਰਤੀ ਹਿੰਸਾ ਦਾ ਸ਼ਿਕਾਰ ਹੋਇਆ। ਰਾਜ ਸਿੰਘ, ਜਿਸ ਨੂੰ ਗੋਲਡੀ ਵੀ ਕਿਹਾ ਜਾਂਦਾ ਹੈ, ਯੂ ਪੀ ਦੇ ਬਿਜਨੌਰ ਜ਼ਿਲ੍ਹੇ ਦੇ ਪਿੰਡ ਟਾਂਡਾ ਸਾਹੂਵਾਲਾ ਦਾ ਰਹਿਣ ਵਾਲਾ ਸੀ। ਉਹ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਕੀਰਤਨੀ ਜਥੇ ਨਾਲ ਅਮਰੀਕਾ ’ਚ ਸੀ। ਉਸ ਦੇ ਪਰਵਾਰ ਨੇ ਦੱਸਿਆ ਕਿ ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ। ਉਨ੍ਹਾਂ ਨੂੰ ਰਿਸ਼ਤੇਦਾਰਾਂ ਨੇ ਘਟਨਾ ਬਾਰੇ ਦੱਸਿਆ ਸੀ। ਉਸ ਦਾ ਪੋਸਟਮਾਰਟਮ ਹੋਣਾ ਬਾਕੀ ਹੈ।