ਰਾਂਚੀ : ਵਿਦੇਸ਼ ਤੋਂ ਭਾਰਤ ਘੁੰਮਣ ਆਈ ਮਹਿਲਾ ਨਾਲ ਗੈਂਗਰੇਪ ਦੀ ਘਟਨਾ ਸਾਹਮਣੇ ਆਈ ਹੈ। ਮਹਿਲਾ ਆਪਣੇ ਪਤੀ ਦੇ ਨਾਲ ਝਾਰਖੰਡ ਦੇ ਦੁਮਕਾ ਪਹੁੰਚੀ ਸੀ। ਉਥੇ ਕਰੀਬ 8-10 ਸਿਰਫਿਰਿਆਂ ਨੇ ਇਹ ਘਟਨਾ ਕਰ ਦਿੱਤੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤਾ ਖੁਦ ਆਪਣੇ ਪਤੀ ਨਾਲ ਮੋਟਰਸਾਈਕਲ ਚਲਾ ਕੇ ਇਲਾਜ ਲਈ ਹਸਪਤਾਲ ਪਹੁੰਚੀ। ਪੀੜਤਾ ਨੂੰ ਡਾਕਟਰਾਂ ਨੇ ਹਸਪਤਾਲ ’ਚ ਭਰਤੀ ਕਰ ਲਿਆ। ਜਾਣਕਾਰੀ ਅਨੁਸਾਰ ਇਹ ਮਾਮਲਾ ਹੰਸਡੀਹਾ ਥਾਣਾ ਖੇਤਰ ਦੇ ਕੁਰੂਮਾਹਟ ਦਾ ਹੈ। ਇਹ ਮਹਿਲਾ ਸਪੇਨ ਦੀ ਰਹਿਣ ਵਾਲੀ ਹੈ ਅਤੇ ਭਾਰਤ ਘੁੰਮਣ ਆਈ ਸੀ। ਮਹਿਲਾ ਨਾਲ ਉਸ ਦਾ ਪਤੀ ਵੀ ਸੀ। ਸਾਰੇ ਲੋਕ ਮੋਟਰਸਾਈਕਲ ਰਾਹੀਂ ਭਾਗਲਪੁਰ ਵੱਲ ਨਿਕਲੇ ਸਨ। ਮਹਿਲਾ ਜਦ ਟੈਂਟ ’ਚ ਸੀ, ਉਸੇ ਦੌਰਾਨ ਅੱਠ-ਦਸ ਲੋਕ ਉਥੇ ਪਹੁੰਚੇ ਅਤੇ ਮਹਿਲਾ ਨਾਲ ਬਲਾਤਕਾਰ ਕੀਤਾ।
ਰਮੇਸ਼ਵਰਮ ਕੈਫੇ ਧਮਾਕਾ ਮਾਮਲਾ, ਚਾਰ ਹਿਰਾਸਤ ’ਚ
ਬੈਂਗਲੁਰੂ : ਕਰਨਾਟਕ ਦੇ ਬੈਂਗਲੁਰੂ ’ਚ ਸਥਿਤ ਰਮੇਸ਼ਵਰ ਕੈਫੇ ’ਚ ਹੋਏ ਧਮਾਕਿਆਂ ਨੂੰ ਲੈ ਕੇ ਸੂਬਾ ਸਰਕਾਰ ਅਤੇ ਪੁਲਸ ਐਕਸ਼ਨ ’ਚ ਹੈ। ਸ਼ਨੀਵਾਰ ਚਾਰ ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ। ਪੁਲਸ ਸੂਤਰਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੇਂਦਰੀ ਕ੍ਰਾਈਮ ਬਰਾਂਚ ਦੀਆਂ ਟੀਮਾ ਕਰ ਰਹੀਆਂ ਹਨ। ਇਸ ਟੀਮ ਨੇ ਧਾਰਾਵਾੜ, ਹੁਬਲੀ ਅਤੇ ਬੈਂਗਲੁਰੂ ਤੋਂ ਪੁੱਛਗਿੱਛ ਲਈ ਚਾਰ ਲੋਕਾਂ ਨੂੰ ਫੜਿਆ ਹੈ।