ਸ਼ਿਮਲਾ : ਹਿਮਾਚਲ ਸਰਕਾਰ ’ਚ ਮੰਤਰੀ ਵਿਕਰਮਾਦਿਤਿਆ ਸਿੰਘ ਨੇ ਫੇਸਬੁਕ ’ਤੇ ਆਪਣੇ ਮੰਤਰੀ ਅਹੁਦੇ ਦੀ ਪਛਾਣ ਹਟਾ ਕੇ ਇੱਕ ਵਾਰ ਫਿਰ ਸੂਬੇ ’ਚ ਵੱਡਾ ਖੇਲਾ ਹੋਣ ਦੀਆਂ ਅਫਵਾਹਾਂ ਤੇਜ਼ ਕਰ ਦਿੱਤੀਆਂ। ਉਨ੍ਹਾ ਫੇਸਬੁਕ ਤੋਂ ਪੀ ਡਬਲਯੂ ਡੀ ਮੰਤਰੀ ਹਟਾ ਕੇ ਖੁਦ ਨੂੰ ਜਨਤਾ ਦਾ ਸੇਵਕ ਦੱਸਿਆ ਹੈ। ਇਸ ’ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਜਦ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾ ਕਿਹਾ, ‘ਮੈਂ ਫੇਸਬੁਕ, ਟਵਿਟਰ ਨਹੀਂ ਦੇਖਦਾ, ਮੈਨੂੰ ਨਹੀਂ ਪਤਾ ਵਿਕਰਮਾਦਿੱਤਿਆ ਨੇ ਕੀ ਹਟਾਇਆ। ਇਸ ਦੇ ਨਾਲ ਮੁੱਖ ਮੰਤਰੀ ਸੁੱਖੂ ਨੇ ਦਾਅਵਾ ਕੀਤਾ ਕਿ ਪਾਰਟੀ ਕਮਜ਼ੋਰ ਨਹੀਂ ਅਤੇ ਜਨਤਾ ਕਾਂਗਰਸ ਦੇ ਨਾਲ ਹੈ। ਹਿਮਾਚਲ ਦੇ ਸਿਆਸੀ ਸੰਕਟ ’ਤੇ ਗੱਲ ਕਰਦੇ ਹੋਏ ਉਨ੍ਹਾ ਕਿਹਾ ਕਿ ਕਿਸੇ ਦੀ ਇੱਛਾ ਰਹੀ ਹੋਵੇਗੀ ਮੰਤਰੀ ਬਣਨ ਦੀ, ਪਰ ਅਸੀਂ ਉਨ੍ਹਾ ਨੂੰ ਸੰਤੁਸ਼ਟ ਨਹੀਂ ਕਰ ਸਕੇ।’