ਕੋਲਕਾਤਾ : ਭੋਜਪੁਰੀ ਗਾਇਕ ਅਤੇ ਅਦਾਕਾਰ ਪਵਨ ਸਿੰਘ ਨੇ ਪੱਛਮੀ ਬੰਗਾਲ ਦੀ ਆਸਨਸੋਲ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਦੇ ਤੌਰ ’ਤੇ ਐਤਵਾਰ ਨੂੰ ਆਪਣਾ ਨਾਂਅ ਵਾਪਸ ਲੈ ਲਿਆ। ਪਾਰਟੀ ਨੇ ਇਕ ਦਿਨ ਪਹਿਲਾਂ ਹੀ ਇਸ ਸੀਟ ਤੋਂ ਉਸ ਨੂੰ ਉਮੀਦਵਾਰ ਐਲਾਨਿਆ ਸੀ। ਇਸ ਵੇਲੇ ਆਸਨਸੋਲ ਤੋਂ ਤਿ੍ਰਣਮੂਲ ਕਾਂਗਰਸ ਦੇ ਆਗੂ ਅਤੇ ਅਦਾਕਾਰ ਸ਼ਤਰੂਘਨ ਸਿਨਹਾ ਸੰਸਦ ਮੈਂਬਰ ਹਨ। ਪਵਨ ਸਿੰਘ ਨੇ ਉਮੀਦਵਾਰ ਐਲਾਨੇ ਜਾਣ ’ਤੇ ਭਾਜਪਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਿਸੇ ਨਿੱਜੀ ਕਾਰਨਾਂ ਕਰਕੇ ਆਸਨਸੋਲ ਤੋਂ ਚੋਣ ਨਹੀਂ ਲੜ ਸਕਦਾ। ਦਰਅਸਲ ਤਿ੍ਰਣਮੂਲ ਕਾਂਗਰਸ ਨੇ ਪਵਨ ਸਿੰਘ ਨੂੰ ਟਿਕਟ ਮਿਲਣ ਤੋਂ ਬਾਅਦ ਉਸ ਦੇ ਬੰਗਾਲੀ ਮਹਿਲਾਵਾਂ ਪ੍ਰਤੀ ਇਤਰਾਜ਼ਯੋਗ ਗਾਣਿਆਂ ਦਾ ਜ਼ਿਕਰ ਕਰਕੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਪਵਨ ਦੀ ਏਨੀ ਟ੍ਰੋਲਿੰਗ ਹੋਈ ਕਿ ਬਾਅਦ ਦੁਪਹਿਰ ਇਕ ਵਜੇ ਉਸ ਨੇ ਚੋਣ ਲੜਨ ਤੋਂ ਨਾਂਹ ਕਰ ਦਿੱਤੀ। ਇਸ ਹਲਕੇ ਤੋਂ ਭਾਜਪਾ ਸਾਂਸਦ ਰਹਿ ਚੁੱਕੇ ਤੇ ਇਸ ਵੇਲੇ ਤਿ੍ਰਣਮੂਲ ਵਿਧਾਇਕ ਬਾਬੁਲ ਸੁਪਿ੍ਰਓ ਨੇ ਕਿਹਾ ਕਿ ਭਾਜਪਾ ਨੇ ਪਵਨ ਨੂੰ ਟਿਕਟ ਛੱਡਣ ਲਈ ਮਜਬੂਰ ਕੀਤਾ, ਕਿਉਕਿ ਉਸ ਨੂੰ ਟਿਕਟ ਅਲਾਟ ਕਰਕੇ ਉਹ ਕਸੂਤੀ ਫਸ ਗਈ ਸੀ।
ਡਾ. ਹਰਸ਼ਵਰਧਨ ਦਾ ਸੰਨਿਆਸ
ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਚਾਂਦਨੀ ਚੌਕ ਤੋਂ ਭਾਜਪਾ ਦੀ ਟਿਕਟ ਨਾ ਮਿਲਣ ’ਤੇ ਐਤਵਾਰ ਸਿਆਸਤ ਤੋਂ ਸੰਨਿਆਸ ਦਾ ਐਲਾਨ ਕਰਦਿਆਂ ਕਿਹਾ ਕਿ ਉਹ �ਿਸ਼ਨਾ ਨਗਰ ਵਿਚ ਈ ਐੱਨ ਟੀ ਕਲੀਨਿਕ ਵਿਚ ਬੈਠਿਆ ਕਰਨਗੇ। ਉਹ ਦੋ ਵਾਰ ਲੋਕ ਸਭਾ ਮੈਂਬਰ ਤੇ ਪੰਜ ਵਾਰ ਦਿੱਲੀ ਦੇ ਵਿਧਾਇਕ ਰਹੇ।