ਦੁਬਈ : ਯਮਨ ’ਚ ਹੂਤੀ ਬਾਗੀਆਂ ਨੇ ਜਿਸ ਬੇੜੇ ਨੂੰ ਨਿਸ਼ਾਨਾ ਬਣਾਉਂਦਿਆਂ ਹਮਲਾ ਕੀਤਾ ਸੀ, ਉਹ ਲਾਲ ਸਾਗਰ ’ਚ ਡੁੱਬ ਗਿਆ ਹੈ। ਯਮਨ ਦੀ ਕੌਮਾਂਤਰੀ ਪੱਧਰ ’ਤੇ ਮਾਨਤਾ ਪ੍ਰਾਪਤ ਸਰਕਾਰ ਅਤੇ ਇਕ ਸੈਨਿਕ ਅਧਿਕਾਰੀ ਨੇ ਬੇੜੇ ਦੇ ਡੁੱਬਣ ਦੀ ਪੁਸ਼ਟੀ ਕੀਤੀ ਹੈ।
ਮਮਤਾ ਲਈ ਦਰਵਾਜ਼ੇ ਅਜੇ ਵੀ ਖੁੱਲ੍ਹੇ : ਕਾਂਗਰਸ
ਗਵਾਲੀਅਰ : ਤਿ੍ਰਣਮੂਲ ਕਾਂਗਰਸ ਦੇ ਪੱਛਮੀ ਬੰਗਾਲ ’ਚ ਸਾਰੀਆਂ 42 ਲੋਕ ਸਭਾ ਸੀਟਾਂ ’ਤੇ ਚੋਣਾਂ ਲੜਨ ਦੇ ਫੈਸਲੇ ’ਤੇ ਕਾਂਗਰਸ ਨੇ ਐਤਵਾਰ ਕਿਹਾ ਕਿ ਮਮਤਾ ਬੈਨਰਜੀ ਨਾਲ ਗੱਠਜੋੜ ਦੇ ਦਰਵਾਜ਼ੇ ਅਜੇ ਵੀ ਖੁੱਲ੍ਹੇ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮਤਰੀ ਮਮਤਾ ਬੈਨਰਜੀ ਕਹਿੰਦੀ ਹੈ ਕਿ ਉਹ ‘ਇੰਡੀਆ’ ਗੱਠਜੋੜ ’ਚ ਹੈ ਅਤੇ ਉਨ੍ਹਾ ਦਾ ਟੀਚਾ ਭਾਜਪਾ ਨੂੰ ਹਰਾਉਣਾ ਹੈ। ਉਨ੍ਹਾ ਕਿਹਾਚੋਣਾਂ ਲੜਨ ਦੇ ਮਾਮਲੇ ’ਚ ਕਾਂਗਰਸ ਨੇ ਦਰਵਾਜ਼ਾ ਬੰਦ ਨਹੀਂ ਕੀਤਾ । ਮਮਤਾ ਨੇ ਇਕਤਰਫਾ ਫੈਸਲਾ ਲਿਆ ਹੈ। ਖੈਰ, ਇਹ ਉਨ੍ਹਾ ਦੀ ਘੋਸ਼ਣਾ ਹੈ। ਜਿਥੋਂ ਤੱਕ ਸਾਡਾ ਸੰਬੰਧ ਹੈ ਤਾਂ ਗੱਲਬਾਤ ਅਜੇ ਵੀ ਜਾਰੀ ਹੈ ਅਤੇ ਦਰਵਾਜ਼ੇ ਅਜੇ ਵੀ ਖੁੱਲ੍ਹੇ ਹਨ।
ਮਹਿਲਾ ਤੇ ਤਿੰਨ ਧੀਆਂ ਦੀ ਮੌਤ
ਜੰਮੂ : ਰਿਆਸੀ ਖੇਤਰ ’ਚ ਫੱਲਾ ਅਖਤਰ (30), ਉਸ ਦੀਆਂ ਧੀਆਂ ਨਸੀਮਾ (5), ਸਫੀਨਾ ਕੌਸਰ (3) ਅਤੇ ਸਮਰੀਨ ਕੌਸਰ (2) ਦੀ ਮੌਤ ਹੋ ਗਈ, ਜਦੋਂ ਚਸਾਨਾ ਤਹਿਸੀਲ ਦੇ ਕੁੰਦਰਧਨ ਮੋਹਰਾ ਪਿੰਡ ’ਚ ਉਨ੍ਹਾਂ ਦਾ ਕੱਚਾ ਘਰ ਭਾਰੀ ਮੀਂਹ ਕਾਰਨ ਢਹਿ ਗਿਆ।