ਵਿਰੋਧੀਆਂ ਨੇ ਕੁਚਲਣ ’ਚ ਕਸਰ ਨਹੀਂ ਛੱਡੀ, ਪਰ ਮਾਵਾਂ-ਭੈਣਾਂ ਮੇਰੇ ਨਾਲ : ਕੇਜਰੀਵਾਲ

0
231

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀਆਂ ਨੇ ਉਨ੍ਹਾ ਨੂੰ ਕੁਚਲਣ ’ਚ ਕੋਈ ਕਸਰ ਨਹੀਂ ਛੱਡੀ। ਉਨ੍ਹਾ ਐੱਕਸ ਉਪਰ ਲਿਖਿਆਕੱਲ੍ਹ ਤੋਂ ਮੈਨੂੰ ਦਿੱਲੀ ’ਚ ਮੇਰੀਆਂ ਮਾਵਾਂ ਅਤੇ ਭੈਣਾਂ ਦੇ ਬਹੁਤ ਸਾਰੇ ਫੋਨ ਆ ਰਹੇ ਹਨ। ਉਹ ਬਹੁਤ ਸਾਰੇ ਆਸ਼ੀਰਵਾਦ ਦੇ ਰਹੀਆਂ ਹਨ ਅਤੇ ਪੁੱਛ ਰਹੀਆਂ ਹਨ ਕਿ ਮਹਿਲਾ ਸਨਮਾਨ ਯੋਜਨਾ ’ਚ ਕਿਵੇਂ ਰਜਿਸਟਰ ਕੀਤਾ ਜਾਵੇ। ਮੈਂ ਸਾਰੀਆਂ ਮਾਵਾਂ-ਭੈਣਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਮੈਂ ਜੋ ਵੀ ਕਰ ਸਕਿਆ ਹਾਂ, ਉਹ ਤੁਹਾਡੇ ਆਸ਼ੀਰਵਾਦ ਅਤੇ ਦੁਆਵਾਂ ਦਾ ਨਤੀਜਾ ਹੈ। ਮੇਰੇ ਵਿਰੋਧੀਆਂ ਨੇ ਤਾਂ ਮੈਨੂੰ ਕੁਚਲਣ ’ਚ ਕੋਈ ਕਸਰ ਨਹੀਂ ਛੱਡੀ, ਪਰ ਤੁਹਾਡੀਆਂ ਅਸੀਸਾਂ ਉਨ੍ਹਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰ ਰਹੀਆਂ ਹਨ। ਇਸ ਸਕੀਮ ਲਈ ਰਜਿਸਟ੍ਰੇਸ਼ਨ ਵੀ ਜਲਦੀ ਸ਼ੁਰੂ ਹੋ ਜਾਵੇਗੀ। ਅਗਲੇ ਮਹੀਨੇ ਚੋਣਾਂ ਹਨ, ਤੁਸੀਂ ਸਾਰੇ ਇਸ ਚੋਣ ’ਚ ਮੈਨੂੰ ਆਸ਼ੀਰਵਾਦ ਦਿਓ, ਆਪਣੇ ਘਰ ਦੇ ਸਾਰੇ ਲੋਕਾਂ ਨੂੰ ਵੀ ਦੱਸੋ। ਇਸ ਚੋਣ ’ਚ ਮੇਰੇ ਹੱਥ ਮਜ਼ਬੂਤ ਕਰੋ।

LEAVE A REPLY

Please enter your comment!
Please enter your name here