ਦੇਹਰਾਦੂਨ : ਕੇਂਦਰ ਸਰਕਾਰ ਨੇ ਦੇਹਰਾਦੂਨ ਤੋਂ ਦੇਸ਼ ਦੇ ਤਿੰਨ ਵੱਡੇ ਸ਼ਹਿਰਾਂ ਅਯੁੱਧਿਆ, ਵਾਰਾਨਸੀ ਅਤੇ ਅੰਮਿ੍ਰਤਸਰ ਲਈ ਉਡਾਣ ਸੰਚਾਲਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮੰਗਲਵਾਰ ਕਿਹਾ ਕਿ ਤਿੰਨੋਂ ਸੇਵਾਵਾਂ 6 ਮਾਰਚ ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਉਦਘਾਟਨ ਵਾਲੇ ਦਿਨ ਇੱਕ ਜਹਾਜ਼ ਦੇਹਰਾਦੂਨ ਤੋਂ ਅਯੁੱਧਿਆ ਲਈ ਸਵੇਰੇ 9.40 ਵਜੇ ਉਡਾਣ ਭਰੇਗਾ ਅਤੇ ਸਵੇਰੇ 11.30 ਵਜੇ ਅਯੁੱਧਿਆ ਪਹੁੰਚੇਗਾ। ਉਸੇ ਦਿਨ ਇੱਕ ਜਹਾਜ਼ ਅਯੁੱਧਿਆ ਤੋਂ ਬਾਅਦ ਦੁਪਹਿਰ 12.15 ਵਜੇ ਉਡਾਣ ਭਰੇਗਾ ਅਤੇ ਬਾਅਦ ਦੁਪਹਿਰ 1.55 ਵਜੇ ਦੇਹਰਾਦੂਨ ਪਹੁੰਚੇਗਾ। ਇਕ ਹੋਰ ਫਲਾਈਟ ਅੰਮਿ੍ਰਤਸਰ ਤੋਂ ਬਾਅਦ ਦੁਪਹਿਰ 1.10 ਵਜੇ ਦੇਹਰਾਦੂਨ ਪਹੁੰਚੇਗੀ। ਇਸੇ ਤਰ੍ਹਾਂ ਦੇਹਰਾਦੂਨ ਤੋਂ ਫਲਾਈਟ ਬਾਅਦ ਦੁਪਹਿਰ 1.35 ਵਜੇ ਅੰਮਿ੍ਰਤਸਰ ਲਈ ਉਡਾਣ ਭਰੇਗੀ ਅਤੇ ਬਾਅਦ ਦੁਪਹਿਰ 2.45 ਵਜੇ ਅੰਮਿ੍ਰਤਸਰ ਪਹੁੰਚੇਗੀ। ਪੰਤ ਨਗਰ ਦੇ ਰਸਤੇ ਵਾਰਾਨਸੀ ਲਈ ਹਵਾਈ ਸੇਵਾ ਵੀ 6 ਮਾਰਚ ਤੋਂ ਸ਼ੁਰੂ ਹੋ ਰਹੀ ਹੈ। ਜਹਾਜ਼ ਦੇਹਰਾਦੂਨ ਤੋਂ ਪੰਤ ਨਗਰ ਲਈ ਸਵੇਰੇ 9.50 ਵਜੇ ਉਡਾਣ ਭਰੇਗਾ ਅਤੇ ਸਵੇਰੇ 10.35 ਵਜੇ ਪੰਤ ਨਗਰ ਪਹੁੰਚੇਗਾ।




