ਬੀਜਿੰਗ : ਚੀਨ ਨੇ ਰੱਖਿਆ ਬਜਟ ’ਚ 7.2 ਫੀਸਦੀ ਦੇ ਵਾਧੇ ਦਾ ਐਲਾਨ ਕੀਤਾ ਹੈ, ਜੋ ਪਹਿਲਾਂ ਹੀ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਰੱਖਿਆ ਬਜਟ ਹੈ। ਅਮਰੀਕਾ ਦਾ ਦੁਨੀਆ ’ਚ ਸਭ ਤੋਂ ਵੱਧ ਰੱਖਿਆ ਬਜਟ ਹੈ, ਜੋ 222 ਅਰਬ ਡਾਲਰ ਹੈ। ਚੀਨ ਦੀ ਸੰਸਦ ਦੇ ਉਦਘਾਟਨੀ ਸੈਸ਼ਨ ’ਚ ਮੰਗਲਵਾਰ ਐਲਾਨੇ ਅਧਿਕਾਰਤ ਬਜਟ ਦੇ ਅੰਕੜਿਆਂ ਨੂੰ ਬਹੁਤ ਸਾਰੇ ਵਿਦੇਸ਼ੀ ਮਾਹਰ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਫੌਜੀ ਵਿੰਗ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਕੀਤੇ ਖਰਚੇ ਦਾ ਇੱਕ ਹਿੱਸੇ ਮੰਨਦੇ ਹਨ।
ਮੋਦੀ ਦੀ ਸ਼ਾਹਬਾਜ਼ ਨੂੰ ਵਧਾਈ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੂੰ ਵਧਾਈ ਦਿੱਤੀ। ਸ਼ਾਹਬਾਜ਼ ਨੇ ਸੋਮਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹ 2022 ਤੋਂ ਬਾਅਦ ਦੂਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲਣਗੇ।
ਭਾਜਪਾ ਦੀ ਟਿਕਟ ਲਈ ਹਾਈ ਕੋਰਟ ਦੇ ਜੱਜ ਵੱਲੋਂ ਅਸਤੀਫਾ
ਕੋਲਕਾਤਾ : ਜਸਟਿਸ ਅਭਿਜੀਤ ਗੰਗੋਪਾਧਿਆਏ ਨੇ ਮੰਗਲਵਾਰ ਕਲਕੱਤਾ ਹਾਈ ਕੋਰਟ ਦੇ ਜੱਜ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੁਝ ਘੰਟਿਆਂ ਬਾਅਦ ਐਲਾਨ ਕੀਤਾ ਕਿ ਉਹ ਭਾਜਪਾ ’ਚ ਸ਼ਾਮਲ ਹੋ ਰਹੇ ਹਨ ਤੇ ਭਾਜਪਾ ਜਿਥੋਂ ਲੋਕ ਸਭਾ ਦੀ ਟਿਕਟ ਦੇਵੇਗੀ, ਉਥੋਂ ਉਹ ਚੋਣ ਲੜਨਗੇ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਉਹ 7 ਮਾਰਚ ਨੂੰ ਭਾਜਪਾ ’ਚ ਸ਼ਾਮਲ ਹੋਣਗੇ। ਉਨ੍ਹਾ ਕਿਹਾਮੈਂ ਭਾਜਪਾ ’ਚ ਸ਼ਾਮਲ ਹੋ ਰਿਹਾ ਹਾਂ, ਕਿਉਂਕਿ ਇਹ ਰਾਸ਼ਟਰੀ ਪਾਰਟੀ ਹੈ, ਜੋ ਬੰਗਾਲ ’ਚ ਟੀ ਐੱਮ ਸੀ ਦੇ ਭਿ੍ਰਸ਼ਟਾਚਾਰ ਵਿਰੁੱਧ ਲੜ ਰਹੀ ਹੈ।




