ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੋਰੋਨਾ ਦੀ ਲਪੇਟ ’ਚ ਆ ਗਏ ਹਨ। ਉਨ੍ਹਾ ਨੇ ਬੁੱਧਵਾਰ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਸਿਹਤ ਸਮੱਸਿਆ ਕਾਰਨ ਜਾਂਚ ਕਰਵਾਈ ਗਈ, ਜਿਸ ’ਚ ਮੇਰੀ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਿਹਤ ਸਮੱਸਿਆ ਖਰਾਬ ਚੱਲਦੇ ਹੋਏ ਬੁੱਧਵਾਰ ਕੋਰੋਨਾ ਟੈਸਟ ਕਰਵਾਇਆ ਗਿਆ ਅਤੇ ਰਿਜ਼ਲਟ ਪਾਜ਼ੀਟਿਵ ਆਇਆ। ਉਨ੍ਹਾ ਕਿਹਾ ਕਿ ਮੈਂ ਸੈਲਫ ਆਈਸੋਲੇਸ਼ਨ ’ਚ ਹਾਂ ਅਤੇ ਡਾਕਟਰਾਂ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰ ਰਿਹਾ ਹਾਂ।
‘ਖੇਲੋ ਇੰਡੀਆ’ ’ਚ ਤਗਮਾ ਜੇਤੂ ਵੀ ਸਰਕਾਰੀ ਨੌਕਰੀਆਂ ’ਚ ਖੇਡ ਕੋਟਾ ਲੈਣ ਦੇ ਯੋਗ : ਠਾਕੁਰ
ਨਵੀਂ ਦਿੱਲੀ : ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਕਿਹਾ ਹੈ ਕਿ ਸਾਰੇ ‘ਖੇਲੋ ਇੰਡੀਆ’ ਮੁਕਾਬਲਿਆਂ ’ਚ ਤਮਗਾ ਜੇਤੂ ਹੁਣ ਸੋਧੇ ਹੋਏ ਮਾਪਦੰਡਾਂ ਅਨੁਸਾਰ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ। ਸ੍ਰੀ ਠਾਕੁਰ ਨੇ ਕਿਹਾ ਕਿ ਅਮਲੇ ਅਤੇ ਸਿਖਲਾਈ ਵਿਭਾਗ ਨੇ ਖੇਡ ਮੰਤਰਾਲੇ ਨਾਲ ਸਲਾਹ ਮਸ਼ਵਰਾ ਕਰਕੇ ਸਰਕਾਰੀ ਨੌਕਰੀਆਂ ਦੀ ਮੰਗ ਕਰਨ ਵਾਲੇ ਖਿਡਾਰੀਆਂ ਲਈ ਯੋਗਤਾ ਦੇ ਮਾਪਦੰਡਾਂ ’ਚ ਸੋਧਾਂ ਕੀਤੀਆਂ ਹਨ।




