ਸ਼ਾਕਾਹਾਰੀ ਥਾਲੀ ਮਹਿੰਗੀ ਤੇ ਮਾਸਾਹਾਰੀ ਸਸਤੀ

0
219

ਮੁੰਬਈ : ਪਿਆਜ਼ ਅਤੇ ਟਮਾਟਰ ਦੇ ਭਾਅ ਵਧਣ ਕਾਰਨ ਫਰਵਰੀ ਮਹੀਨੇ ਸ਼ਾਕਾਹਾਰੀ ਥਾਲੀ 7 ਫੀਸਦੀ ਮਹਿੰਗੀ ਹੋ ਗਈ, ਜਦੋਂ ਕਿ ਚਿਕਨ ਸਸਤੇ ਹੋਣ ਕਾਰਨ ਮਾਸਾਹਾਰੀ ਥਾਲੀ 9 ਫੀਸਦੀ ਸਸਤੀ ਹੋ ਗਈ |
ਕਿ੍ਸਿਲ ਮਾਰਕੀਟ ਇੰਟੈਲੀਜੈਂਸ ਐਂਡ ਐਨਾਲਿਸਿਸ ਨੇ ਸ਼ੁੱਕਰਵਾਰ ਜਾਰੀ ਰੋਟੀ, ਚੌਲ ਦੀਆਂ ਕੀਮਤਾਂ ‘ਤੇ ਆਪਣੀ ਮਾਸਿਕ ਰਿਪੋਰਟ ‘ਚ ਕਿਹਾ ਕਿ ਸ਼ਾਕਾਹਾਰੀ ਥਾਲੀ ਦੀ ਕੀਮਤ ਫਰਵਰੀ ‘ਚ 27.5 ਰੁਪਏ ਹੋ ਗਈ, ਜੋ ਸਾਲ ਪਹਿਲਾਂ ਦੀ ਇਸੇ ਮਿਆਦ ‘ਚ 25.6 ਰੁਪਏ ਸੀ |
ਇਸ ਥਾਲੀ ‘ਚ ਰੋਟੀ, ਸਬਜ਼ੀ (ਪਿਆਜ਼, ਟਮਾਟਰ ਤੇ ਆਲੂ), ਚੌਲ, ਦਾਲ, ਦਹੀਂ ਤੇ ਸਲਾਦ ਸ਼ਾਮਲ ਹਨ |

LEAVE A REPLY

Please enter your comment!
Please enter your name here