ਮੁੰਬਈ : ਈ ਡੀ ਨੇ ਨੈਸ਼ਨਲਿਸਟ ਕਾਂਗਰਸ ਪਾਰਟੀ (ਸ਼ਰਦ ਪਵਾਰ) ਦੇ ਸੁਪਰੀਮੋ ਸ਼ਰਦ ਪਵਾਰ ਦੇ ਵਿਧਾਇਕ ਪੋਤੇ ਰੋਹਿਤ ਪਵਾਰ ਦੀ ਖੰਡ ਮਿੱਲ ਦੀ 50 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਸ਼ੁੱਕਰਵਾਰ ਕੁਰਕ ਕਰ ਲਈ | ਈ ਡੀ ਨੇ ਇਹ ਕਾਰਵਾਈ ਕਥਿਤ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘੁਟਾਲੇ ਤੇ ਮਨੀ ਲਾਂਡਰਿੰਗ ਮਾਮਲੇ ‘ਚ ਕੀਤੀ ਹੈ | ਈ ਡੀ ਨੇ ਕਿਹਾ ਕਿ ਔਰੰਗਾਬਾਦ ਜ਼ਿਲ੍ਹੇ ਦੇ ਕੰਨੜ ਪਿੰਡ ‘ਚ ਸਥਿਤ ਕੰਨੜ ਸਹਿਕਾਰੀ ਸਾਖਰ ਕਾਰਖਾਨਾ ਲਿਮਟਿਡ ਦੀ ਕੁੱਲ 161.30 ਏਕੜ ਜ਼ਮੀਨ, ਪਲਾਂਟ, ਮਸ਼ੀਨਰੀ ਅਤੇ ਇਮਾਰਤਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਅਸਥਾਈ ਤੌਰ ‘ਤੇ ਕੁਰਕ ਕੀਤਾ ਗਿਆ ਹੈ |





