ਨਵੀਂ ਦਿੱਲੀ : ਦਿੱਲੀ ਪੁਲਸ ਦੇ ਚੌਕੀ ਇੰਚਾਰਜ ਮਨੋਜ ਕੁਮਾਰ ਤੋਮਰ ਨੂੰ ਸ਼ੁੱਕਰਵਾਰ ਮੁਅੱਤਲ ਕਰ ਦਿੱਤਾ ਗਿਆ, ਜਦੋਂ ਉਸ ਦੀ ਇੰਦਰਲੋਕ ਨੇੜੇ ਸੜਕ ‘ਤੇ ਨਮਾਜ਼ ਅਦਾ ਕਰ ਰਹੇ ਮੁਸਲਮਾਂ ਨੂੰ ਠੁੱਡੇ ਮਾਰਨ ਦੀ ਵੀਡੀਓ ਵਾਇਰਲ ਹੋ ਗਈ | ਡੀ ਸੀ ਪੀ ਨਾਰਥ ਮਨੋਜ ਮੀਣਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |





