ਨਿੱਝਰ ਦੀ ਹੱਤਿਆ ਦਾ ਵੀਡੀਓ ਆਇਆ ਸਾਹਮਣੇ

0
234

ਓਟਾਵਾ : ਕੈਨੇਡਾ ’ਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਨੌਂ ਮਹੀਨੇ ਬਾਅਦ ਘਟਨਾ ਦਾ ਕਥਿਤ ਵੀਡੀਓ ਫੁਟੇਜ਼ ਸਾਹਮਣੇ ਆਇਆ ਹੈ। ਸੀ ਬੀ ਐੱਸ ਨਿਊਜ਼ ਦੀ ਰਿਪੋਰਟ ਮੁਤਾਬਕ ਵੀਡੀਓ ਬਹੁਤ ਦੂਰ ਲੱਗੇ ਕਮਰੇ ’ਚ ਕੈਦ ਹੋ ਗਿਆ। ਸੀ ਬੀ ਅੱੈਸ ਨਿਊਜ਼ ਨੇ ਇਹ ਵੀਡੀਓ ‘ਦਿ ਫਿਫਥ ਅਸਟੇਟ’ ਤੋਂ ਹਾਸਲ ਕੀਤਾ। ‘ਦਿ ਫਿਫਥ ਅਸਟੇਟ’ ਇੱਕ ਕੈਨੇਡੀਅਨ ਇਨਵੈਸਟੀਗੇਸ਼ਨ ਡਾਕੂਮੈਂਟਰੀ ਸੀਰੀਜ਼ ਹੈ। ਜ਼ਿਕਰਯੋਗ ਹੈ ਕਿ ਇਹ ਸੀਰੀਜ਼ ਸੀ ਬੀ ਐੱਸ ਨੈੱਟਵਰਕ ’ਤੇ ਹੀ ਪ੍ਰਸਾਰਤ ਹੁੰਦੀ ਹੈ। ਸੀ ਬੀ ਐੱਸ ਨਿਊਜ਼ ਦੀ ਰਿਪੋਰਟ ਅਨੁਸਾਰ ਫੁਟੇਜ਼ ਨੂੰ ਇੱਕ ਤੋਂ ਵੱਧ ਸੋਰਸਾਂ ਨੇ ਵੈਰੀਫਾਈ ਕੀਤਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਸੂਬੇ ਬਿ੍ਰਟਿਸ਼ ਕੋਲੰਬੀਆ ਦੇ ਸਰੀ ’ਚ ਇੱਕ ਗੁਰਦੁਆਰੇ ਦੇ ਬਾਹਰ ਨਿੱਝਰ ਦੀ ਪਿਛਲੇ ਸਾਲ ਜੂਨ ਮਹੀਨੇ ’ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਨਾਲ ਭਾਰਤ ਅਤੇ ਕੈਨੇਡਾ ਵਿਚਾਲੇ ਸਿਆਸੀ ਵਿਵਾਦ ਪੈਦਾ ਹੋ ਗਿਆ। ਕੈਨੇਡਾ ਨੇ ਭਾਰਤ ’ਤੇ ਦੋਸ਼ ਲਾਇਆ ਕਿ ਉਸ ਦੇ ਏਜੰਟਾਂ ਨੇ ਨਿੱਝਰ ਦੀ ਹੱਤਿਆ ਕੀਤੀ। ਭਾਰਤ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਹੁਣ ਨਿੱਝਰ ਦੀ ਹੱਤਿਆ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਨਿੱਝਰ ਆਪਣੇ ਗ੍ਰੇ ਰੰਗ ਦੇ ਡਾਜ ਰੈਮ ਪਿਕਅੱਪ ਟਰੱਕ ਰਾਹੀਂ ਗੁਰਦੁਆਰੇ ਦੀ ਪਾਰਕਿੰਗ ’ਚੋਂ ਨਿਕਲ ਰਿਹਾ ਹੈ। ਪਾਰਕਿੰਗ ਦੇ ਨੇੜੇ ਵਾਲੀ ਲੇਨ ’ਚ ਇੱਕ ਚਿੱਟੀ ਰੰਗ ਦੇ ਸੇਡਾਨ ਕਾਰ ਵੀ ਉਸ ਦੇ ਨਾਲ ਅੱਗੇ ਵਧਦੀ ਹੈ। ਜਦੋਂ ਹੀ ਉਹ ਬਾਹਰ ਨਿਕਲ ਕੇ ਨੇੜੇ ਪਹੁੰਚਦਾ ਹੈ, ਚਿੱਟੇ ਰੰਗ ਦੀ ਕਾਰ ਨਿੱਝਰ ਦੇ ਸਾਹਮਣੇ ਆ ਜਾਂਦੀ ਹੈ ਅਤੇ ਉਸ ਦੇ ਟਰੱਕ ਨੂੰ ਰੋਕ ਦਿੰਦੀ ਹੈ। ਸੀ ਬੀ ਐੱਸ ਨਿਊਜ਼ ਦੀ ਰਿਪੋਰਟ ਅਨੁਸਾਰ ਫਿਰ ਦੋ ਬੰਦੇ ਟਰੱਕ ਵੱਲ ਦੌੜਦੇ ਹਨ ਅਤੇ ਨਿੱਝਰ ਨੂੰ ਗੋਲੀਆਂ ਮਾਰ ਕੇ ਘਟਨਾ ਸਥਾਨ ਤੋਂ ਭੱਜ ਜਾਂਦੇ ਹਨ। ਨਿੱਝਰ ਦੀ ਹੱਤਿਆ ’ਚ ਭਾਰਤੀ ਸ਼ੱਕੀ ਮਿਲੀਭੁਗਤ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੇ ਦੋਸ਼ਾਂ ਬਾਅਦ ਪਿਛਲੇ ਸਾਲ ਦੋਵਾਂ ਦੇਸ਼ਾਂ ਵਿਚਾਲੇ ਸੰਬੰਧਾਂ ’ਚ ਕਾਫ਼ੀ ਕੜਵਾਹਟ ਦੇਖੀ ਗਈ ਸੀ।

LEAVE A REPLY

Please enter your comment!
Please enter your name here