ਭਾਜਪਾ ਵਿਨਾਸ਼ ਮਾਡਲ ਅਪਣਾ ਰਹੀ : ਕੇਜਰੀਵਾਲ

0
233

ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ’ਚ ਸ਼ਨੀਵਾਰ 10ਵਾਂ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਆਪ ਸਰਕਾਰ ਵਿਕਾਸ ਦਾ ਮਾਡਲ ਅਪਣਾ ਰਹੀ ਹੈ, ਜਦਕਿ ਭਾਜਪਾ ਆਪੋਜ਼ੀਸ਼ਨ ਦਲਾਂ ਨੂੰ ਸੱਤਾ ਤੋਂ ਬਾਹਰ ਕਰਨ ਅਤੇ ਸਰਕਾਰਾਂ ਡੇਗਣ ਦੇ ਨਾਲ ਵਿਨਾਸ਼ ਦਾ ਮਾਡਲ ਅਪਣਾ ਰਹੀ ਹੈ। ‘ਆਪ’ ਸਰਕਾਰ ਨੇ 2024-25 ਬਜਟ ’ਤੇ ਦਿੱਲੀ ਵਿਧਾਨ ਸਭਾ ’ਚ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਇਹ ਏਨਾ ਚੰਗਾ ਬਜਟ ਹੈ ਕਿ ਲੋਕ ਹੁਣ ਕਹਿ ਰਹੇ ਹਨ ਕਿ ਆਪ-ਕਾਂਗਰਸ ਗਠਜੋੜ ਦਿੱਲੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ਜਿੱਤੇਗਾ। ਇਸ ਦੌਰਾਨ ਕੇਜਰੀਵਾਲ ਨੇ ਈ ਡੀ ਦੇ ਸੰਮਨ ’ਤੇ ਵੀ ਕਿਹਾਮੈਨੂੰ ਹੁਣ ਤੱਕ ਅੱਠ ਸੰਮਨ ਮਿਲ ਚੁੱਕੇ ਹਨ, ਸ਼ਾਇਦ ਨੌਵਾਂ ਵੀ ਮਿਲਣ ਵਾਲਾ ਹੈ, ਪਰ ਮੈਂ ਸਦਨ ’ਚ ਇਹ ਐਲਾਨ ਕਰ ਰਿਹਾ ਹਾਂ ਕਿ ਤੁਸੀਂ ਜਿੰਨੇ ਸੰਮਨ ਭੇਜੋਗੇ, ਮੈਂ ਓਨੇ ਹੀ ਸਕੂਲ ਬਣਾਵਾਂਗਾ। ਕੇਜਰੀਵਾਲ ਨੇ ਆਪਣੇ ਭਾਸ਼ਣ ’ਚ ਕਈ ਵਾਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਵੀ ਯਾਦ ਕੀਤਾ। ਉਨ੍ਹਾ ਕਿਹਾ ਕਿ ਪਿਛਲੇ 9 ਬਜਟ ਸਿਸੋਦੀਆ ਨੇ ਪੇਸ਼ ਕੀਤੇ ਸਨ। ਉਹਨਾ ਕਿਹਾਮੈਨੂੰ ਉਮੀਦ ਹੈ ਕਿ ਅਗਲੇ ਸਾਲ ਉਹ ਵਿਧਾਨ ਸਭਾ ’ਚ ਬਜਟ ਪੇਸ਼ ਕਰਨਗੇ।

LEAVE A REPLY

Please enter your comment!
Please enter your name here