ਡਰੱਗ ਤਸਕਰੀ ਦਾ ਸਰਗਨਾ ਸਾਦਿਕ ਗਿ੍ਰਫ਼ਤਾਰ

0
165

ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਤਸਕਰੀ ਦੇ ਇੱਕ ਮਾਮਲੇ ਦੀ ਜਾਂਚ ਦੇ ਸੰਬੰਧ ’ਚ ਤਾਮਿਲਨਾਡੂ ਦੇ ਕਥਿਤ ਨਸ਼ੀਲੇ ਪਦਾਰਥ ਤਸਕਰ ਜਾਫਰ ਸਾਦਿਕ ਨੂੰ ਗਿ੍ਰਫ਼ਤਾਰ ਕੀਤਾ ਹੈ। ਐੱਨ ਸੀ ਬੀ ਨੇ ਸਾਦਿਕ ਨੂੰ ਭਾਰਤ, ਆਸਟ੍ਰੇਲੀਆ ਅਤੇ ਨਿਊ ਜ਼ੀਲੈਂਡ ’ਚ ਫੈਲੇ ਅੰਤਰਰਾਸ਼ਟਰੀ ਡਰੱਗ ਤਸਕਰ ਗਰੋਹ ਦਾ ਸਰਗਨਾ ਕਰਾਰ ਦਿੱਤਾ ਹੈ। ਪਿਛਲੇ ਮਹੀਨੇ ਐੱਨ ਸੀ ਬੀ ਨੇ ਤਿੰਨ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਦਿੱਲੀ ਦੇ ਇੱਕ ਗੋਦਾਮ ’ਚ ਛਾਪੇਮਾਰੀ ਦੌਰਾਨ 50 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਣਾਉਣ ਵਾਲੇ ਰਸਾਇਣ ਸੂਡੋਏਫਿਡਿ੍ਰਨ ਜ਼ਬਤ ਕੀਤਾ ਸੀ। ਉਸ ਤੋਂ ਬਾਅਦ ਐੱਨ ਸੀ ਬੀ ਸਾਦਿਕ ਦੀ ਤਲਾਸ਼ ’ਚ ਸੀ ਅਤੇ ਤਾਮਿਲਨਾਡੂ ’ਚ ਉਸ ਨਾਲ ਜੁੜੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਅਸਲ ’ਚ ਪਿਛਲੇ ਦਿਨੀਂ ਨਿਊ ਜ਼ੀਲੈਂਡ ਦੇ ਕਸਟਮ ਅਧਿਕਾਰੀਆਂ ਅਤੇ ਆਸਟ੍ਰੇਲੀਆ ਪੁਲਸ ਤੋਂ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਦਿੱਲੀ ਪੁਲਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮਿਲ ਕੇ ਕਾਰਵਾਈ ਕੀਤੀ, ਜਿਸ ’ਚ ਇੱਕ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾ ਫਾਸ਼ ਕੀਤਾ ਸੀ। ਟੀਮ ਨੇ ਉਸ ਸਮੇਂ 50 ਕਿਲੋਗ੍ਰਾਮ ਪਾਬੰਦੀਸ਼ੁਦਾ ਪਦਾਰਥ ਜ਼ਬਤ ਕੀਤਾ ਸੀ। ਇਸ ਮਾਮਲੇ ’ਚ ਸਾਦਿਕ ਦਾ ਨਾਂਅ ਸਾਹਮਣੇ ਆਇਆ ਸੀ। ਸਾਦਿਕ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਹੁਣ ਤੱਕ 4 ਫਿਲਮਾਂ ਬਣਾਈਆਂ ਹਨ ਅਤੇ ਉਸ ਦੀ ਆਖਰੀ ਫਿਲਮ ਇਸੇ ਮਹੀਨੇ ਰਿਲੀਜ਼ ਹੋਣ ਵਾਲੀ ਹੈ।

LEAVE A REPLY

Please enter your comment!
Please enter your name here