ਜ਼ਰਦਾਰੀ ਦੂਜੀ ਵਾਰ ਬਣੇ ਪਾਕਿਸਤਾਨ ਦੇ ਰਾਸ਼ਟਰਪਤੀ

0
136

ਇਸਲਾਮਾਬਾਦ : ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਦੇ ਸਹਿ-ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ ਨੂੰ ਸ਼ਨੀਵਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਮਰਥਿਤ ਉਮੀਦਵਾਰ ਮਹਿਮੂਦ ਖਾਨ ਅਚਕਜ਼ਈ ਨੂੰ ਹਰਾ ਕੇ ਭਾਰੀ ਬਹੁਮਤ ਹਾਸਲ ਕਰਨ ਤੋਂ ਬਾਅਦ ਦੂਜੀ ਵਾਰ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ। ਜ਼ਰਦਾਰੀ (68) ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ ਐੱਮ ਐੱਲ-ਐੱਨ) ਦੇ ਸਾਂਝੇ ਉਮੀਦਵਾਰ ਸਨ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਮਹਿਮੂਦ ਖਾਨ ਅਚਕਜ਼ਈ (75) ਸੁੰਨੀ ਇਤੇਹਾਦ ਕੌਂਸਲ (ਐੱਸ ਆਈ ਸੀ) ਦੇ ਉਮੀਦਵਾਰ ਸਨ।ਨਵੇਂ ਪ੍ਰਧਾਨ ਦੀ ਚੋਣ ਸੰਵਿਧਾਨ ਦੇ ਉਪਬੰਧਾਂ ਅਨੁਸਾਰ ਨੈਸ਼ਨਲ ਅਸੈਂਬਲੀ ਅਤੇ ਚਾਰ ਸੂਬਾਈ ਅਸੈਂਬਲੀਆਂ ਦੇ ਨਵੇਂ ਚੁਣੇ ਗਏ ਮੈਂਬਰਾਂ ਦੇ ਇਲੈਕਟੋਰਲ ਕਲਾਜ਼ ਦੁਆਰਾ ਕੀਤੀ ਗਈ। ਪਾਕਿਸਤਾਨੀ ਮੀਡੀਆ ਨੇ ਦੱਸਿਆ ਕਿ ਜ਼ਰਦਾਰੀ ਨੂੰ 255 ਵੋਟਾਂ ਮਿਲੀਆਂ, ਜਦਕਿ ਉਹਨਾ ਦੇ ਵਿਰੋਧੀ ਨੂੰ 119 ਵੋਟਾਂ ਮਿਲੀਆਂ।ਜ਼ਰਦਾਰੀ ਮੌਜੂਦਾ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਦੀ ਥਾਂ ਲੈਣਗੇ, ਜਿਨ੍ਹਾ ਦਾ ਪੰਜ ਸਾਲ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋਇਆ ਸੀ।
ਜੰਗਾਲ ਲੱਗੇ ਗ੍ਰਨੇਡ ਤੇ ਵਿਸਫੋਟਕਾਂ ਦਾ ਜਖ਼ੀਰਾ ਬਰਾਮਦ
ਜੰਮੂ : ਜੰਮੂ ਅਤੇ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਸ਼ਨੀਵਾਰ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ ਨੇ ਰਾਜੌਰੀ ਦੇ ਦਰਹਾਲ ਚੌਕੀਯਾਨ ਇਲਾਕੇ ’ਚ ਜੰਗਾਲ ਲੱਗੇ ਗ੍ਰਨੇਡ, ਗੋਲੀਆਂ ਅਤੇ ਵਿਸਫੋਟਕ ਬਰਾਮਦ ਕੀਤੇ। ਸੂਚਨਾ ਮਿਲਣ ’ਤੇ ਪੁਲਸ ਸਟੇਸ਼ਨ ਦਰਹਾਲ ਅਤੇ ਸੀ ਆਰ ਪੀ ਐੱਫ ਦੀ ਇੱਕ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਗ੍ਰਨੇਡ, ਗੋਲੀਆਂ ਅਤੇ ਵਿਸਫੋਟਕਾਂ ਦਾ ਜਖ਼ੀਰਾ ਬਰਾਮਦ ਕੀਤਾ।

LEAVE A REPLY

Please enter your comment!
Please enter your name here