ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 27 ਮਾਰਚ ਵਿਸ਼ਵ ਰੰਗ ਮੰਚ ਦਿਹਾੜੇ ਮੌਕੇ ‘ਮੈਂ ਫਿਰ ਆਵਾਂਗਾ’ ਅਤੇ ‘ਏਕ ਅਨੇਕ’ ਨਾਟਕ ਦਾ ਮੰਚਨ ਹੋਏਗਾ। ਇਸ ਮੌਕੇ ਰੰਗ ਮੰਚ : ਚੁਣੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਪ੍ਰੋ. ਵਰਿਆਮ ਸਿੰਘ ਸੰਧੂ ਸਮੇਂ ਦੀਆਂ ਹਾਣੀ ਗੱਲਾਂ ਕਰਨਗੇ।
ਉਹਨਾਂ ਦੱਸਿਆ ਕਿ ਫਰੈਂਡਜ਼ ਥੀਏਟਰ ਗਰੁੱਪ, ਜਲੰਧਰ (ਨਾਟ-ਰਚਨਾ : ਪ੍ਰੋ. ਪਾਲੀ ਭੁਪਿੰਦਰ, ਨਿਰਦੇਸ਼ਕ: ਅਸ਼ੋਕ ਕਲਿਆਣ) ਮੈਂ ਫਿਰ ਆਵਾਂਗਾ ਅਤੇ ਸਟਾਈਲ ਆਰਟਸ ਐਸੋਸੀਏਸ਼ਨ, ਜਲੰਧਰ (ਰਚਨਾ ਅਤੇ ਨਿਰਦੇਸ਼ਨਾ : ਨੀਰਜ ਕੌਸ਼ਿਕ) ਏਕ ਅਨੇਕ ਨਾਟਕ ਦਾ ਮੰਚਨ ਕਰਨਗੇ।
ਦੇਸ਼ ਭਗਤ ਯਾਦਗਾਰ ਕਮੇਟੀ ਨੇ 27 ਮਾਰਚ 11 ਵਜੇ ਸਮੂਹ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਪਰਵਾਰਾਂ ਸਮੇਤ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ।




