ਸੂਰਤ : ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਹਾਲਾਂਕਿ ਗੁਜਰਾਤ ਦੀ ਭਰੂਚ ਸੀਟ ’ਤੇ ਮਰਹੂਮ ਆਗੂ ਅਹਿਮਦ ਪਟੇਲ ਦਾ ਦਬਦਬਾ ਰਿਹਾ, ਕਾਂਗਰਸ ਨੇ ਇਹ ਸੀਟ ਆਮ ਆਦਮੀ ਪਾਰਟੀ ਲਈ ਇਸ ਕਰਕੇ ਛੱਡੀ ਕਿ ਗੱਠਜੋੜ ਨੂੰ ਤਕੜਾ ਕਰਨ ਲਈ ਸਮਝੌਤਿਆਂ ਦੀ ਲੋੜ ਹੈ। ਰਾਹੁਲ ਦੀ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਤਾਪੀ ਜ਼ਿਲ੍ਹੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਮੇਸ਼ ਨੇ ਕਿਹਾ ਕਿ ਕਾਂਗਰਸ ਉਮੀਦਵਾਰਾਂ ਦੀ ਦੂਜੀ ਲਿਸਟ ਸੋਮਵਾਰ ਸ਼ਾਮ ਨੂੰ ਜਾਰੀ ਕਰੇਗੀ।




