ਸ਼ਾਹਕੋਟ (ਗਿਆਨ ਸੈਦਪੁਰੀ)-ਇਨਕਲਾਬੀ ਕਵੀ ਅਵਤਾਰ ਪਾਸ਼ ਦੇ ਜੱਦੀ ਘਰ ਤਲਵੰਡੀ ਸਲੇਮ ਵਿਖੇ ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਵਿਸ਼ੇਸ਼ ਇਕੱਤਰਤਾ ਕੀਤੀ ਗਈ¢ ਇਸ ਵਿੱਚ ਪਾਸ਼ ਯਾਦਗਾਰੀ ਕÏਮਾਂਤਰੀ ਟਰੱਸਟ ਦੇ ਮੈਂਬਰ ਤੇ ਨਾਮਵਰ ਚਿੰਤਕ ਡਾ. ਪਰਮਿੰਦਰ ਸਿੰਘ ਉਚੇਚ ਨਾਲ ਸ਼ਾਮਲ ਹੋਏ¢ ਉਨ੍ਹਾ ਸਾਮਰਾਜਵਾਦ, ਰਾਸ਼ਟਰਵਾਦ, ਫਾਸ਼ੀਵਾਦ ਅਤੇ ਫ਼ਿਰਕਾਪ੍ਰਸਤੀ ਦੇ ਪੈਦਾ ਹੋਣ ਦਾ ਕਾਰਨ, ਇਨ੍ਹਾਂ ਦੇ ਸੁਭਾਅ ਅਤੇ ਆਪਸੀ ਸੰਬੰਧਾਂ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ¢ ਇਸੇ ਸਬੱਬ ਉਨ੍ਹਾ ਮਨੁੱਖੀ ਇਤਿਹਾਸ ਦੇ ਵੱਖ-ਵੱਖ ਪੜਾਵਾਂ ‘ਤੇ ਹੋਏ, ਵਾਪਰੇ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਬਹੁਤ ਸਾਰੀਆਂ ਨਵੀਂਆਂ ਗੱਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ¢ ਉਨ੍ਹਾ ਮੁਗਲ ਬਾਦਸ਼ਾਹਾਂ ਬਾਰੇ ਪਾਏ ਗਏ ਭਰਮ-ਭੁਲੇਖਿਆਂ ਨੂੰ ਵੀ ਦੂਰ ਕੀਤਾ¢ ਉਦਯੋਗਿਕ ਤਰੱਕੀ ਨਾਲ ਨਵੇਂ ਪੈਦਾਵਾਰੀ ਰਿਸ਼ਤਿਆਂ ਬਾਰੇ ਵੀ ਦੱਸਿਆ¢ ਉਨ੍ਹਾ ਇਹ ਗੱਲ ਵੀ ਸਪੱਸ਼ਟ ਕੀਤੀ ਕਿ ਰਾਸ਼ਟਰਵਾਦ ਦਾ ਜੋ ਰੂਪ ਯੂਰਪ ਵਿੱਚ ਸੀ, ਹਿੰਦੁਸਤਾਨ ਵਿੱਚ ਉਸ ਤੋਂ ਬਿਲਕੁਲ ਵੱਖਰਾ ਹੈ¢
ਸਾਮਰਾਜਵਾਦ ਦੀ ਗੱਲ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਸਰਮਾਏਦਾਰੀ ਦÏਰ ਵਿੱਚ ਜਿੱਥੇ ਸਰਮਾਏਦਾਰ ਤਬਕਾ ਤਾਕਤਵਾਰ ਬਣਦਾ ਹੈ, ਉੱਥੇ ਉਸ ਨੇ ਹੱਦਾਂ-ਸਰਹੱਦਾਂ ਤੋਂ ਪਾਰ ਤੱਕ ਫੈਲਣਾ ਹੁੰਦਾ ਹੈ¢ ਇੱਥੋਂ ਹੀ ਸਾਮਰਾਜਵਾਦ ਪੈਦਾ ਹੁੰਦਾ ਹੈ¢ ਇਹ ਲੋਕ ਕਿਸੇ ਦੂਸਰੇ ਮੁਲਕ ਨੂੰ ਲੁੱਟ ਕੇ ਮਾਲ-ਅਸਬਾਬ ਨਾਲ ਆਪਣੀਆਂ ਤਜÏਰੀਆਂ ਭਰਦੇ ਹਨ ਤੇ ਉਸ ਮੁਲਕ ਦੇ ਲੋਕਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਿੰਦੇ ਹਨ¢ ਇਸੇ ਵਰਤਾਰੇ ਨੂੰ ਸਾਮਰਾਜਵਾਦ ਕਿਹਾ ਜਾਂਦਾ ਹੈ¢ ਇਸ ਸੰਬੰਧ ਵਿੱਚ ਉਨ੍ਹਾ ਮੁਗਲ ਸ਼ਾਸਕਾਂ ਦੀ ਗੱਲ ਕਰਦਿਆਂ ਕਿਹਾ ਕਿ ਉਹ ਸਾਮਰਾਜੀਏ ਬਿਲਕੁਲ ਨਹੀਂ ਸਨ¢ ਉਹ ਹਿੰਦੁਸਤਾਨ ‘ਤੇ ਕਾਬਜ਼ ਹੋਏ ਤਾਂ ਇੱਥੋਂ ਦੇ ਹੋ ਕੇ ਰਹੇ¢ ਉਨ੍ਹਾ ਧਾਰਮਿਕ ਮਾਮਲੇ ਵਿੱਚ ਵੀ ਧੱਕਾ ਨਹੀਂ ਕੀਤਾ¢ ਇਸਲਾਮ ਦਾ ਵਿਸਥਾਰ ਹੋਇਆਂ ਤਾਂ ਉਸ ਪਿੱਛੇ ਮੁਸਲਮਾਨ ਸੂਫੀਆਂ ਦਾ ਮੁਹੱਬਤੀ ਕਿਰਦਾਰ ਸੀ¢ਰਾਸ਼ਟਰਵਾਦ ਦੀ ਗੱਲ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰ ਜਾਂ ਦੇਸ਼ ਦੀ ਧਾਰਨਾ ਮੁੱਢ ਕਦੀਮੀ ਨਹੀਂ | ਉਂਜ ਰਾਸ਼ਟਰ ਦਾ ਸੰਕਲਪ ਯੂਰਪ ਦਾ ਹੈ¢ ਯੂਨਾਨੀ ਸੱਭਿਆਤਾ ਵਿੱਚ ਵੀ ਰਾਸ਼ਟਰ ਅਤੇ ਰਾਸ਼ਟਰਵਾਦ ਦੀਆਂ ਗੱਲਾਂ ਹੁੰਦੀਆਂ ਰਹੀਆਂ ਹਨ¢ ਹਿੰਦੁਸਤਾਨ ਵਿੱਚ ਆਰ ਐੱਸ ਐੱਸ ਦੇ ਦੂਸਰੇ ਮੁਖੀ ਐੱਮ ਐਸ ਗੋਲਵਲਕਰ ਨੇ ਰਾਸ਼ਟਰਵਾਦ ਦੇ ਸੰਕਲਪ ਨੂੰ ਵਧੇਰੇ ਪ੍ਰਚਾਰਿਆ | ਉਨ੍ਹਾ ਇੱਕ ਕਿਤਾਬ ਵਿੱਚ ਦਰ੍ਹਾ ਖ਼ੈਬਰ ਤੋਂ ਭੂਟਾਨ ਆਦਿ ਤੱਕ ਦੇ ਖਿੱਤੇ ਨੂੰ ਹਿੰਦੂ ਰਾਸ਼ਟਰ ਦੱਸਿਆ ਸੀ¢ ਡਾ. ਪਰਮਿੰਦਰ ਸਿੰਘ ਨੇ ਵੱਖ-ਵੱਖ ਦੇਸ਼ਾਂ ਦੇ ਫਾਸ਼ੀਵਾਦ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਆਪਣੇ ਸੁਭਾਅ ਤੋਂ ਜਮਹੂਰੀਅਤ ਵਿਰੋਧੀ ਹੈ¢ ਫ਼ਿਰਕਾਪ੍ਰਸਤੀ ਨੂੰ ਪ੍ਰੀਭਾਸ਼ਤ ਕਰਦਿਆਂ ਉਹਨਾ ਕਿਹਾ ਕਿ ਇਹ ਰਾਜ ਕਰਦੀਆਂ ਪਾਰਟੀਆਂ ਦਾ ਹਥਿਆਰ ਹੁੰਦੀ ਹੈ¢ ਇਹ ਹੁਕਮਰਾਨਾਂ ਦੀ ਮਰਜ਼ੀ ਨਾਲ ਪੈਦਾ ਹੀ ਹੁੰਦੀ ਹੈ ਤੇ ਇਸ ਨੂੰ ਸਟੇਟ ਹੀ ਮਜ਼ਬੂਤ ਕਰਦੀ ਹੈ¢ ਉਨ੍ਹਾ ਕਿਹਾ ਕਿ ਫਾਸ਼ੀਵਾਦ ਅਤੇ ਫ਼ਿਰਕਾਪ੍ਰਸਤੀ ਵਿੱਚ ਡੂੰਘੀ ਸਾਂਝ ਹੁੰਦੀ ਹੈ¢ ਇਸ ਤੋਂ ਪਹਿਲਾ ਪਾਸ਼-ਹੰਸ ਰਾਜ ਯਾਦਗਾਰ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ ਨੇ ਦੱਸਿਆ ਕਿ ਪਾਸ਼ ਅਤੇ ਹੰਸ ਰਾਜ ਦੇ 36ਵੇਂ ਸਾਲਨਾ ਬਰਸੀ ਸਮਾਗਮ ਮÏਕੇ 23 ਮਾਰਚ ਨੂੰ ਇਸ ਵਾਰ ਮੰਚ ਰੰਗਮੰਚ ਅੰਮਿ੍ਤਸਰ ਦੀ ਟੀਮ ਵੱਲੋ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਨਾਟਕ ‘ਧਮਕ ਨਗਾਰੇ ਦੀ’ ਪੇਸ਼ ਕੀਤਾ ਜਾਵੇਗਾ¢ ਇਸ ਮÏਕੇ 23 ਮਾਰਚ ਦੇ ਸਮਾਗਮ ਦਾ ਪੋਸਟਰ ਅਤੇ ਤਰਕਸ਼ੀਲ ਮੈਗਜ਼ੀਨ ਦਾ ਤਾਜ਼ਾ ਅੰਕ ਵੀ ਰਿਲੀਜ਼ ਕੀਤਾ ਗਿਆ¢ ਕਮੇਟੀ ਕਨਵੀਨਰ ਮੋਹਣ ਸਿੰਘ ਬੱਲ ਨੇ ਸ਼ਹੀਦੀ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਜਨਤਕ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ, ਉੱਥੇ ਸ਼ਹੀਦ ਪਾਸ਼ ਦੀਆਂ ਦੋਵੇਂ ਭੈਣਾਂ ਸਮਾਗਮ ਵਿੱਚ ਵਿਸ਼ੇਸ਼ ਤÏਰ ‘ਤੇ ਸ਼ਾਮਲ ਹੋਣਗੀਆਂ¢ਇਸ ਮÏਕੇ ਪਿ੍ੰਸੀਪਲ ਮਨਜੀਤ ਸਿੰਘ, ਸੁਖਵਿੰਦਰ ਬਾਗਪੁਰ, ਪਾਲ ਬਾਗਪੁਰ, ਅਮਨ ਬਾਗਪੁਰ, ਲਾਲੀ ਮਲਸੀਆਂ, ਗੁਰਮੀਤ ਸਿੰਘ (ਕੈਨੇਡਾ), ਦੇਸ ਰਾਜ ਜਾਫਰਵਾਲ, ਬਿੱਟੂ ਰੂਪੇਵਾਲੀ, ਹਰਪਾਲ ਬਿੱਟੂ, ਸਤਨਾਮ ਉੱਘੀ, ਸੁਖਵਿੰਦਰ ਸੁੱਚਾ ਆਦਿ ਹਾਜ਼ਰ ਸਨ |





