‘ਓਪਨਹਾਈਮਰ’ ਸਰਵੋਤਮ ਫਿਲਮ

0
252

ਲਾਸ ਏਾਜਲਸ : ਗੰਭੀਰ ਬਾਇਓਪਿਕ ‘ਓਪਨਹਾਈਮਰ’ ਨੇ 96ਵੇਂ ਅਕੈਡਮੀ ਐਵਾਰਡਜ਼ ‘ਚ ਸਰਵੋਤਮ ਫਿਲਮ ਦਾ ਖਿਤਾਬ ਜਿੱਤਿਆ ਅਤੇ ਕਿ੍ਸਟੋਫਰ ਨੋਲਨ ਨੇ ਇਸ ਲਈ ਸਰਵੋਤਮ ਡਾਇਰੈਕਟਰ ਦਾ ਆਸਕਰ ਜਿੱਤਿਆ | ਭਾਰਤ ਦੇ ਝਾਰਖੰਡ ਦੇ ਇੱਕ ਪਿੰਡ ਦੀ ਘਟਨਾ ‘ਤੇ ਆਧਾਰਤ ‘ਟੂ ਕਿਲ ਏ ਟਾਈਗਰ’ ਬੈੱਸਟ ਡਾਕੂਮੈਂਟਰੀ ਫੀਚਰ ਕੈਟਾਗਰੀ ‘ਚ ਆਸਕਰ ਐਵਾਰਡ ਦੇ ਨੇੜੇ ਆ ਕੇ ਦੌੜ ਵਿੱਚੋਂ ਬਾਹਰ ਹੋ ਗਈ | ਇਸ ਵਰਗ ‘ਚ ’20 ਡੇਜ਼ ਇਨ ਮਾਰੀਉਪੋਲ’ ਨੇ ਖਿਤਾਬ ਜਿੱਤਿਆ | ਸਿਲਿਅਨ ਮਰਫੀ ਨੇ ਨੋਲਨ ਦੀ ਬਲਾਕਬਸਟਰ ਬਾਇਓਪਿਕ ‘ਓਪਨਹਾਈਮਰ’ ‘ਚ ਪ੍ਰਮਾਣੂ ਬੰਬ ਬਣਾਉਣ ਵਾਲੇ ਵਿਅਕਤੀ ਦੀ ਭੂਮਿਕਾ ਲਈ ਆਪਣਾ ਪਹਿਲਾ ਪੁਰਸਕਾਰ ਜਿੱਤਿਆ | ਐਮਾ ਸਟੋਨ (35) ਨੇ ਸਰਵੋਤਮ ਅਭਿਨੇਤਰੀ ਦਾ ਆਸਕਰ ਜਿੱਤਿਆ | ਉਸ ਨੇ ਪੂਅਰ ਥਿੰਗਜ਼ ‘ਚ ਬੇਲਾ ਬੈਕਸਟਰ ਦੀ ਭੂਮਿਕਾ ਲਈ ਇਹ ਪੁਰਸਕਾਰ ਜਿੱਤਿਆ |
ਸਰਵੋਤਮ ਅਭਿਨੇਤਰੀ ਲਈ ਇਹ ਉਸ ਦਾ ਦੂਜਾ ਆਸਕਰ ਪੁਰਸਕਾਰ ਹੈ | ਉਸ ਨੂੰ 2019 ‘ਚ ਲਾ ਲਾ ਲੈਂਡ ਲਈ ਆਸਕਰ ਵੀ ਮਿਲ ਚੁੱਕਾ ਹੈ | ਲਾਸ ਏਾਜਲਸ ‘ਚ ਡੌਲਬੀ ਥੀਏਟਰ ਦੇ ਬਾਹਰ ਗਾਜ਼ਾ ਬਾਰੇ ਪ੍ਰਦਰਸ਼ਨਾਂ ਕਾਰਨ ਅਕੈਡਮੀ ਅਵਾਰਡਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ |

LEAVE A REPLY

Please enter your comment!
Please enter your name here