ਬੀਬੀ ਜਗੀਰ ਦੀ ਭਲਕੇ ਵਾਪਸੀ

0
285

ਜਲੰਧਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦਾ ਮਤਾ ਰੱਦ ਕਰ ਦਿੱਤਾ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 14 ਮਾਰਚ ਨੂੰ ਬੇਗੋਵਾਲ ’ਚ ਡੇਰਾ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਵਿਖੇ ਜਾ ਰਹੇ ਹਨ, ਜਿੱਥੇ ਉਹ ਬੀਬੀ ਦੀ ਅਕਾਲੀ ਦਲ ਵਿਚ ਵਾਪਸੀ ਕਰਾਉਣਗੇ। ਦਲ ਦੇ ਬੁਲਾਰੇ ਨੇ ਕਿਹਾ ਕਿ ਬੀਬੀ ਜਗੀਰ ਕੌਰ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ। ਬੀਬੀ ਜਗੀਰ ਕੌਰ ਦੇ ਸਾਰੇ ਅਹੁਦੇ ਬਹਾਲ ਕੀਤੇ ਜਾਣਗੇ।
ਅਭਿਆਸ ਦੌਰਾਨ ਤੇਜਸ ਕ੍ਰੈਸ਼
ਜੈਪੁਰ : ਰਾਜਸਥਾਨ ਦੇ ਪੋਖਰਨ ਵਿਚ ਚੱਲ ਰਹੇ ‘ਭਾਰਤ ਸ਼ਕਤੀ ਯੁੱਧ ਅਭਿਆਸ’ ਵਿਚ ਸ਼ਾਮਲ ਤੇਜਸ ਫਾਈਟਰ ਜੈੱਟ ਮੰਗਲਵਾਰ ਦੁਪਹਿਰ ਕਰੀਬ ਦੋ ਵਜੇ ਕ੍ਰੈਸ਼ ਕਰ ਗਿਆ। ਉਹ ਜੈਸਲਮੇਰ ਸ਼ਹਿਰ ਤੋਂ ਦੋ ਕਿੱਲੋਮੀਟਰ ਦੂਰ ਜਵਾਹਰ ਨਗਰ ਸਥਿਤ ਭੀਲ ਸਮਾਜ ਦੇ ਹੋਸਟਲ ’ਤੇ ਡਿੱਗਾ। ਖੁਸ਼ਕਿਸਮਤੀ ਨਾਲ ਉਦੋਂ ਹੋਸਟਲ ਦੇ ਕਮਰੇ ਵਿਚ ਕੋਈ ਨਹੀਂ ਸੀ। ਡਿੱਗਣ ਤੋਂ ਪਹਿਲਾਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ।

LEAVE A REPLY

Please enter your comment!
Please enter your name here