ਨਵੀਂ ਦਿੱਲੀ : ਭਾਜਪਾ ਨੇ ਬੁੱਧਵਾਰ ਲੋਕ ਸਭਾ ਲਈ 72 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕੀਤੀ। ਇਨ੍ਹਾਂ ਵਿਚ ਮੱਧ ਪ੍ਰਦੇਸ਼ ਦੀਆਂ 5, ਗੁਜਰਾਤ ਦੀਆਂ 7, ਦਿੱਲੀ ਦੀਆਂ 2, ਹਰਿਆਣਾ ਦੀਆਂ 6, ਹਿਮਾਚਲ ਦੀਆਂ 2, ਦਾਦਰ ਤੇ ਨਗਰ ਹਵੇਲੀ ਦੀ ਇੱਕ, ਕਰਨਾਟਕ ਦੀਆਂ 20, ਤਿਲੰਗਾਨਾ ਦੀਆਂ 6, ਤਿ੍ਰਪੁਰਾ ਦੀ ਇਕ, ਮਹਾਰਾਸ਼ਟਰ ਦੀਆਂ 20 ਤੇ ਉੱਤਰਾਖੰਡ ਦੀਆਂ 2 ਸੀਟਾਂ ਸ਼ਾਮਲ ਹਨ। ਪੂਰਬੀ ਦਿੱਲੀ ਤੋਂ ਹਰਸ਼ ਮਲਹੋਤਰਾ ਤੇ ਉੱਤਰ-ਪੱਛਮੀ ਦਿੱਲੀ (ਰਿਜ਼ਰਵ) ਤੋਂ ਯੋਗੇਂਦਰ ਚੰਦੋਲੀਆ ਉਮੀਦਵਾਰ ਬਣਾਏ ਗਏ ਹਨ। ਇਸ ਤਰ੍ਹਾਂ ਹੰਸ ਰਾਜ ਹੰਸ ਨੂੰ ਦਿੱਲੀ ਤੋਂ ਟਿਕਟ ਨਹੀਂ ਮਿਲੀ। ਉਹ ਉੱਤਰ-ਪੱਛਮੀ ਦਿੱਲੀ ਤੋਂ ਸਾਂਸਦ ਹਨ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ, ਅਸ਼ੋਕ ਤੰਵਰ ਸਿਰਸਾ, ਬੰਤੋ ਕਟਾਰੀਆ ਅੰਬਾਲਾ, ਚੌਧਰੀ ਧਰਮਬੀਰ ਸਿੰਘ ਭਿਵਾਨੀ-ਮਹਿੰਦਰਗੜ੍ਹ, ਰਾਓ ਇੰਦਰਜੀਤ ਸਿੰਘ ਯਾਦਵ ਗੁੜਗਾਓਂ ਤੇ �ਿਸ਼ਨ ਪਾਲ ਗੁਰਜਰ ਫਰੀਦਾਬਾਦ ਤੋਂ ਉਮੀਦਵਾਰ ਹੋਣਗੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹਿਮਾਚਲ ਦੇ ਹਮੀਰਪੁਰ ਤੇ ਸੁਰੇਸ਼ ਕੁਮਾਰ ਕਸ਼ਯਪ ਸ਼ਿਮਲਾ ਤੋਂ ਉਮੀਦਵਾਰ ਬਣਾਏ ਗਏ ਹਨ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤਿ੍ਰਵੇਂਦਰ ਸਿੰਘ ਰਾਵਤ ਹਰਿਦੁਆਰ ਤੇ ਅਨਿਲ ਬਲੂਨੀ ਗੜ੍ਹਵਾਲ ਤੋਂ ਉਮੀਦਵਾਰ ਹੋਣਗੇ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਹਵੇਰੀ ਤੋਂ ਚੋਣ ਲੜਨਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਗਪੁਰ ਤੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਮੁੰਬਈ ਨਾਰਥ ਤੋਂ ਚੋਣ ਲੜਨਗੇ।




