31.1 C
Jalandhar
Saturday, April 20, 2024
spot_img

ਐੱਮ ਐੱਸ ਪੀ ਬਾਰੇ ਕਮੇਟੀ ‘ਚ ਖੇਤੀ ਨੂੰ ਤਬਾਹ ਕਰਨ ਦੀਆਂ ਸਿਫਾਰਸ਼ਾਂ ਕਰਨ ਵਾਲੇ ਲੋਕ

ਮੋਗਾ (ਅਮਰਜੀਤ ਬੱਬਰੀ) -ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜੱਥੇਬੰਦੀਆਂ ਵੱਲੋਂ ਬੁੱਧਵਾਰ ਇੱਥੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਨਵੈਨਸ਼ਨ ਕੀਤੀ ਗਈ | ਇਸ ਮੌਕੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ, ਨਿਰਮਲ ਸਿੰਘ ਮਾਣੂੰਕੇ, ਭੁਪਿੰਦਰ ਸਿੰਘ ਦੌਲਤਪੁਰਾ, ਮੇਜਰ ਸਿੰਘ ਦੋਬੁਰਜੀ, ਜਗਜੀਤ ਸਿੰਘ ਧੂੜਕੋਟ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਐੱਮ ਐੱਸ ਪੀ ਬਾਰੇ ਜੋ ਕਮੇਟੀ ਬਣਾਈ ਹੈ, ਉਹ ਅਸਲ ਵਿਚ ਖੇਤੀ ਨੂੰ ਤਬਾਹ ਕਰਨ ਦੀਆਂ ਸਿਫਾਰਸ਼ਾਂ ਵਾਲੇ ਲੋਕਾਂ ਦੀ ਹੈ | ਕਮੇਟੀ ਵਿਚ ਅਜਿਹੇ ਲੋਕਾਂ ਦੀ ਲੋੜ ਸੀ, ਜੋ ਖੇਤੀ ਕਿੱਤੇ ਦੀ ਜਾਣਕਾਰੀ ਅਤੇ ਇਸ ਬਾਰੇ ਹਮਦਰਦੀ ਰੱਖਦੇ ਹਨ, ਪਰ ਭਾਜਪਾ ਸਰਕਾਰ ਨੇ ਖੇਤੀ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦੀਆਂ ਸਿਫਾਰਸ਼ਾਂ ਵਾਲੀ ਕਮੇਟੀ ਬਣਾਈ ਹੈ | ਅਸੀਂ ਮੋਰਚੇ ਵੱਲੋਂ ਸਭ ਫਸਲਾਂ ਦੀ ਸਰਕਾਰੀ ਖਰੀਦ ਵਾਸਤੇ ਐੱਮ ਐੱਸ ਪੀ ਦੀ ਗਰੰਟੀ ਹਾਸਲ ਕਰਨ ਲਈ ਅੰਦੋਲਨ ਲੜਾਂਗੇ |
ਬੁਲਾਰਿਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ, ਮਜ਼ਦੂਰਾਂ ਦੇ ਪਰਵਾਰਾਂ ਨੂੰ ਰਹਿੰਦੇ ਮੁਆਵਜ਼ੇ ਦਿੱਤੇ ਜਾਣ ਅਤੇ ਇੱਕ-ਇੱਕ ਪਰਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ | ਉਹਨਾਂ ਇਹ ਵੀ ਕਿਹਾ ਕਿ ਲਖੀਮਪਰ ਖੀਰੀ (ਯੂ ਪੀ) ਵਿਚ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਭਾਜਪਾ ਮੰਤਰੀ ਅਤੇ ਉਸ ਦੇ ਬੇਟੇ ਨੂੰ ਸਖਤ ਸਜ਼ਾ ਦਿੱਤੀ ਜਾਵੇ | ਕਿਸਾਨ ਅੰਦੋਲਨ ਦੌਰਾਨ ਦੇਸ਼ ਵਿਚ ਦਰਜ ਕੀਤੇ ਮੁਕੱਦਮੇ ਰੱਦ ਕੀਤੇ ਜਾਣ |
ਕਨਵੈਨਸ਼ਨ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਦਿਨੋਂ-ਦਿਨ ਡੂੰਘੇ ਹੋ ਰਹੇ ਪੰਜਾਬ ਦੇ ਪਾਣੀ ਦੀ ਸੰਭਾਲ ਵਾਸਤੇ ਤੁਰੰਤ ਨੀਤੀ ਬਣਾਈ ਜਾਵੇ | ਦਰਿਆਵਾਂ ਦੇ ਪ੍ਰਦੂਸ਼ਤ ਹੋ ਰਹੇ ਪਾਣੀ ਉੱਤੇ ਸਖਤੀ ਨਾਲ ਰੋਕ ਲੱਗੇ | ਉਹਨਾਂ ਕਿਹਾ ਕਿ ਫੈਕਟਰੀਆਂ ਵੱਲੋਂ ਧਰਤੀ ਵਿਚ ਸਿੱਧੇ ਬੋਰ ਕਰਕੇ ਵਿਚ ਜ਼ਹਿਰਾਂ ਸੁੱਟਣ ਵਾਲਿਆਂ ਨੂੰ ਅਪਰਾਧੀ ਘੋਸ਼ਿਤ ਕਰਕੇ ਕਾਰਵਾਈ ਕੀਤੀ ਜਾਵੇ |ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ 31 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਮੋਗਾ ਰੇਲਵੇ ਸਟੇਸ਼ਨ ਉੱਤੇ 10 ਵਜੇ ਚੱਕਾ ਜਾਮ ਕੀਤਾ ਜਾਵੇਗਾ | ਇਸ ਦੇ ਲਈ ਪਿੰਡ-ਪਿੰਡ ਮੀਟਿੰਗਾਂ ਕਰਵਾਈਆਂ ਜਾਣਗੀਆਂ | ਪਾਣੀਆਂ ਅਤੇ ਫਸਲਾਂ ਦੇ ਮੁੱਦਿਆਂ ਨੂੰ ਲੈ 31 ਜੁਲਾਈ ਨੂੰ ਵੱਧ ਤੋਂ ਵੱਧ ਮੋਗਾ ਰੇਲਵੇ ਸਟੇਸ਼ਨ ਪੁੱਜਿਆ ਜਾਵੇ | ਕਨਵੈਨਸ਼ਨ ਨੂੰ ਕੁਲਦੀਪ ਭੋਲਾ, ਗੁਲਜ਼ਾਰ ਸਿੰਘ ਘੱਲ ਕਲਾਂ, ਮੁਖ਼ਤਿਆਰ ਸਿੰਘ ਦੀਨਾ, ਬੂਟਾ ਸਿੰਘ ਤਖਾਣਵੱਧ, ਪ੍ਰਗਟ ਸਿੰਘ ਸਾਫੂਵਾਲਾ, ਗੁਰਸ਼ਰਨ ਸਿੰਘ (ਬਹਿਰੂ ਗਰੁੱਪ), ਸੁੱਖਾ ਸਿੰਘ ਵਿਰਕ, ਜਸਵੰਤ ਸਿੰਘ ਪੰਡੋਰੀ ਅਰਾਈਆਂ ਨੇ ਵੀ ਸੰਬੋਧਨ ਕੀਤਾ | ਕਨਵੈਨਸ਼ਨ ਵਿਚ ਗੁਰਬਚਨ ਸਿੰਘ ਚਨੂੰਵਾਲਾ, ਜਗਵਿੰਦਰ ਕੌਰ ਰਾਜੇਆਣਾ, ਕਰਮਵੀਰ ਕੌਰ ਬੱਧਣੀ, ਮਨਜੀਤ ਸਿੰਘ ਖੋਟੇ, ਜਸਮੇਲ ਸਿੰਘ ਗੋਰਾ, ਕੁਲਜੀਤ ਸਿੰਘ ਭੋਲਾ, ਜਥੇਦਾਰ ਭਜਨ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ ਰੌਲੀ, ਗੁਰਨੇਕ ਸਿੰਘ ਦੌਲਤਪੁਰਾ, ਜਗਤਾਰ ਸਿੰਘ ਚੋਟੀਆਂ, ਪਾਲ ਸਿੰਘ, ਜਗਰੂਪ ਸਿੰਘ, ਅੰਗਰੇਜ ਸਿੰਘ ਦੌਲਤਪੁਰਾ, ਇਕਬਾਲ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਸਟੇਜ ਦੀ ਕਾਰਵਾਈ ਸੁਖਜਿੰਦਰ ਮਹੇਸਰੀ ਨੇ ਚਲਾਈ |

Related Articles

LEAVE A REPLY

Please enter your comment!
Please enter your name here

Latest Articles