ਮੁੰਬਈ : ਬੰਬੇ ਹਾਈ ਕੋਰਟ ਨੇ ਗੈਂਗਸਟਰ ਛੋਟਾ ਰਾਜਨ ਦੇ ਕਰੀਬੀ ਸਹਿਯੋਗੀ ਰਾਮਾਨਾਰਾਇਣ ਗੁਪਤਾ ਉਰਫ ਲਖਨ ਭਈਆ ਦਾ ਨਵੰਬਰ 2006 ’ਚ ਵਰਸੋਵਾ ਦੇ ਨਾਨਾ-ਨਾਨੀ ਪਾਰਕ ’ਚ ਫਰਜ਼ੀ ਮੁਕਾਬਲਾ ਕਰਨ ਦੇ ਦੋਸ਼ ’ਚ ਮੁੰਬਈ ਪੁਲਸ ਦੇ ਸਾਬਕਾ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਰਮੇਸ਼ਵਰ ਸ਼ਰਮਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਸਟਿਸ ਰੇਵਤੀ ਮੋਹਿਤੇ ਡੇਰੇ ਤੇ ਜਸਟਿਸ ਗੌਰੀ ਗੌਡਸੇ ਦੀ ਬੈਂਚ ਨੇ ਸੈਸ਼ਨ ਕੋਰਟ ਵੱਲੋਂ ਸ਼ਰਮਾ ਨੂੰ ਬਰੀ ਕਰਨ ਦਾ ਫੈਸਲਾ ਰੱਦ ਕਰ ਦਿੱਤਾ, ਜਦਕਿ ਇਸ ਮਾਮਲੇ ਵਿਚ ਇਕ ਹੋਰ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸੂਰੀਆਵੰਸ਼ੀ ਸਣੇ 13 ਹੋਰਨਾਂ ਨੂੰ ਸੁਣਾਈ ਸਜ਼ਾ ਬਰਕਰਾਰ ਰੱਖੀ।




