ਨਵੀਂ ਦਿੱਲੀ : ਕੇਂਦਰ ਨੇ ਮੰਗਲਵਾਰ ਨਾਗਰਿਕਤਾ (ਸੋਧ) ਨਿਯਮ-2024 ਨੂੰ ਲਾਗੂ ਕਰਨ ’ਤੇ ਰੋਕ ਲਗਾਉਣ ਦੀਆਂ 237 ਅਰਜ਼ੀਆਂ ’ਤੇ ਆਪਣਾ ਜਵਾਬ ਦਾਇਰ ਕਰਨ ਲਈ ਸੁਪਰੀਮ ਕੋਰਟ ਤੋਂ ਚਾਰ ਹਫਤਿਆਂ ਦਾ ਸਮਾਂ ਮੰਗਿਆ।
ਕੇਂਦਰ ਵੱਲੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ ਜਸਟਿਸ ਡੀ ਵਾਈ ਚੰਦਰਚੂੜ, ਜਸਟਿਸ ਜੇ ਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੂੰ ਕਿਹਾ ਕਿ ਉਨ੍ਹਾਂ ਨੂੰ 20 ਅਰਜ਼ੀਆਂ ਦਾ ਜਵਾਬ ਦੇਣ ਲਈ ਕੁਝ ਸਮਾਂ ਚਾਹੀਦਾ ਹੈ।
ਬੈਂਚ ਨੇ ਕਾਨੂੰਨ ’ਤੇ ਅਮਲ ’ਤੇ ਸਟੇਅ ਨਹੀਂ ਦਿੱਤੀ, ਪਰ ਕੇਂਦਰ ਨੂੰ ਕਿਹਾ ਕਿ ਉਹ 2 ਅਪ੍ਰੈਲ ਤੱਕ ਪੰਜ ਸਫਿਆਂ ਵਿਚ ਆਪਣੀ ਗੱਲ ਕਹੇ ਤੇ ਪਟੀਸ਼ਨਰ ਵੀ ਉਸ ਦਾ ਜਵਾਬ ਪੰਜ ਸਫਿਆਂ ਵਿਚ 8 ਅਪ੍ਰੈਲ ਤੱਕ ਦੇਣ। ਉਹ ਫਿਰ 9 ਅਪ੍ਰੈਲ ਨੂੰ ਸੁਣਵਾਈ ਕਰੇਗੀ।

