ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਫਤਾਰੀ ਦੇ ਬਾਅਦ ਈ ਡੀ ਵੱਲੋਂ ਸ਼ੁੱਕਰਵਾਰ ਰਾਊਜ਼ ਐਵੇਨਿਊ ਕੋਰਟ ‘ਚ ਸਪੈਸ਼ਲ ਸੀ ਬੀ ਆਈ ਜੱਜ ਕਾਵੇਰੀ ਬਵੇਜਾ ਦੀ ਅਦਾਲਤ ‘ਚ ਪੇਸ਼ ਕਰਕੇ ਈ ਡੀ ਨੇ 10 ਦਿਨਾਂ ਦਾ ਰਿਮਾਂਡ ਮੰਗਿਆ, ਪਰ ਪੀ ਐੱਮ ਐੱਲ ਏ ਕੋਰਟ ਨੇ ਕੇਜਰੀਵਾਲ ਨੂੰ 28 ਮਾਰਚ ਤੱਕ ਰਿਮਾਂਡ ‘ਤੇ ਭੇਜ ਦਿੱਤਾ ਹੈ | ਹੁਣ ਕੇਜਰੀਵਾਲ 28 ਮਾਰਚ ਦੁਪਹਿਰ 2 ਵਜੇ ਕੋਰਟ ‘ਚ ਪੇਸ਼ ਹੋਣਗੇ | ਈ ਡੀ ਨੇ ਕੇਜਰੀਵਾਲ ਤੋਂ ਪੁੱਛਗਿੱਛ ਲਈ ਕੋਰਟ ‘ਚ ਸਬੂਤਾਂ ਦਾ ਪੁਲੰਦਾ ਪੇਸ਼ ਕਰਕੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ | ਇਸ ਤੋਂ ਪਹਿਲਾਂ ਕੇਜਰੀਵਾਲ ਨੇ ਈ ਡੀ ਵੱਲੋਂ ਗਿ੍ਫ਼ਤਾਰ ਨੂੰ ਚੁਣੌਤੀ ਦੇਣ ਵਾਲੀ ਆਪਣੀ ਪਟੀਸ਼ਨ ਸੁਪਰੀਮ ਕੋਰਟ ਤੋਂ ਵਾਪਸ ਲੈ ਲਈ ਸੀ | ਕੇਜਰੀਵਾਲ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੇਜਰੀਵਾਲ ਸੁਪਰੀਮ ਕੋਰਟ ‘ਚੋਂ ਪਟੀਸ਼ਨ ਵਾਪਸ ਲੈ ਰਹੇ ਹਨ | ਕਥਿਤ ਸ਼ਰਾਬ ਘੁਟਾਲਾ ਮਾਮਲੇ ‘ਚ ਈ ਡੀ ਵੱਲੋਂ ਇਹ 16ਵੀਂ ਗਿ੍ਫ਼ਤਾਰੀ ਹੈ | ਸਿੰਘਵੀ ਨੇ ਕਿਹਾ ਕਿ ਈ ਡੀ ਸਾਬਤ ਕਰੇ ਕਿ ਆਖਰ ਕੇਜਰੀਵਾਲ ਦੀ ਗਿ੍ਫਤਾਰੀ ਦੀ ਲੋੜ ਕਿਉਂ ਹੈ?