ਲੁਧਿਆਣਾ : ਜਗਰਾਓਂ-ਜਲੰਧਰ ਮਾਰਗ ’ਤੇ ਹੋਲੇ-ਮਹੱਲੇ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਟ੍ਰੈਕਟਰ-ਟਰਾਲੀ ਨੇ ਦੋ ਬੱਚੀਆਂ ਨੂੰ ਕੁਚਲ ਦਿੱਤਾ, ਜਿਸ ਵਿਚ ਇਕ ਬੱਚੀ ਦੀ ਮੌਤ ਹੋ ਗਈ, ਜਦੋਂਕਿ ਦੂਸਰੀ ਬੱਚੀ ਜ਼ਖ਼ਮੀ ਹੋ ਗਈ।ਸਿੱਧਵਾਂ ਬੇਟ ਤੋਂ ਥੋੜ੍ਹੀ ਦੂਰ ਪਿੰਡ ਕੁਰਸ਼ੈਦਪੁਰਾ ਵਿਖੇ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਟ੍ਰੈਕਟਰ-ਟਰਾਲੀ 5911 ਤੇਜ਼ ਰਫਤਾਰ ਨਾਲ ਸੰਗਤ ਲੈ ਕੇ ਜਾ ਰਹੀ ਸੀ। ਸਤਲੁਜ ਦਰਿਆ ਪਾਰ ਕਰਦਿਆਂ ਪਿੰਡ ਕੁਰਸ਼ੈਦਪੁਰਾ ਵਿਖੇ ਟ੍ਰੈਕਟਰ ਨੇ ਦੋ ਬੱਚੀਆਂ ਪਲਕ ਤੇ ਅਰਸ਼ਦੀਪ ਕੌਰ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਪਲਕ 10 ਸਾਲ ਪੁੱਤਰੀ ਜਸਵਿੰਦਰ ਸਿੰਘ ਪਿੰਡ ਕੁਰਸ਼ੈਦਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ।ਜਦੋਂਕਿ ਅਰਸ਼ਦੀਪ ਕੌਰ ਉਮਰ 11 ਸਾਲ ਪੁੱਤਰ ਤਰਲੋਕ ਸਿੰਘ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਸਿੱਧਵਾਂ ਬੇਟ ਵਿਖੇ ਲਿਆਂਦਾ ਗਿਆ ਤੇ ਹਾਲਤ ਦੇਖਦੇ ਹੋਏ ਉਸ ਨੂੰ ਅੱਗੇ ਰੈਫਰ ਕਰ ਦਿੱਤਾ। ਦੂਜੇ ਪਾਸੇ ਤੇਜ਼ ਰਫਤਾਰ ਟ੍ਰੈਕਟਰ-ਟਰਾਲੀ ਸੜਕ ’ਤੇ ਹੀ ਪਲਟ ਗਈ।ਮੌਕਾ ਦੇਖਦਿਆਂ ਟ੍ਰੈਕਟਰ ਦਾ ਡਰਾਈਵਰ ਤੇ ਸਾਰੀ ਸੰਗਤ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਏ।