ਨਵੀਂ ਦਿੱਲੀ : ਭਾਰਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ’ਤੇ ਟਿੱਪਣੀਆਂ ਕਰਨ ’ਤੇ ਆਪਣਾ ਵਿਰੋਧ ਦਰਜ ਕਰਾਉਣ ਲਈ ਜਰਮਨ ਦੂਤਘਰ ਦੇ ਉਪ ਮੁਖੀ ਨੂੰ ਤਲਬ ਕੀਤਾ।ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਜਰਮਨ ਰਾਜਦੂਤ ਜਾਰਜ ਐਨਜ਼ਵੇਲਰ ਨੂੰ ਤਲਬ ਕੀਤਾ ਅਤੇ ਦੱਸਿਆ ਕਿ ਜਰਮਨੀ ਦੇ ਵਿਦੇਸ਼ ਮੰਤਰਾਲੇ ਦੀ ਕੇਜਰੀਵਾਲ ਦੀ ਗਿ੍ਰਫਤਾਰੀ ’ਤੇ ਟਿੱਪਣੀ ਭਾਰਤ ਦੀ ਨਿਆਂਇਕ ਪ੍ਰਕਿਰਿਆ ’ਚ ਦਖਲ ਹੈ।ਜਰਮਨੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕੇਜਰੀਵਾਲ ਦੀ ਗਿ੍ਰਫਤਾਰੀ ਦਾ ਨੋਟਿਸ ਲਿਆ ਸੀ।ਜਰਮਨ ਅਧਿਕਾਰੀ ਨੇ ਕਿਹਾ, ਅਸੀਂ ਮੰਨਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਨਿਆਂਪਾਲਿਕਾ ਦੀ ਆਜ਼ਾਦੀ ਨਾਲ ਸੰਬੰਧਤ ਮਾਪਦੰਡ ਅਤੇ ਬੁਨਿਆਦੀ ਲੋਕਤੰਤਰੀ ਸਿਧਾਂਤਾਂ ਨੂੰ ਵੀ ਇਸ ਮਾਮਲੇ ’ਚ ਲਾਗੂ ਕੀਤਾ ਜਾਵੇਗਾ।’