ਨਵੀਂ ਦਿੱਲੀ : ਦਿੱਲੀ ਦੇ ਕਥਿਤ ਸ਼ਰਾਬ ਘੁਟਾਲੇ ਮਾਮਲੇ ’ਚ ਗਿ੍ਰਫ਼ਤਾਰ ਬੀ ਆਰ ਐੱਸ ਨੇਤਾ ਕੇ. ਕਵਿਤਾ ਦਾ ਰਿਮਾਂਡ ਕੋਰਟ ਨੇ ਤਿੰਨ ਦਿਨਾ ਲਈ ਵਧਾ ਦਿੱਤਾ ਹੈ। ਈ ਡੀ ਨੇ ਸ਼ਨੀਵਾਰ ਉਨ੍ਹਾ ਦੀ ਹਿਰਾਸਤ ਦੀ ਮਿਤੀ ਖ਼ਤਮ ਹੋਣ ਬਾਅਦ ਉਨ੍ਹਾ ਨੂੰ ਰਾਊਜ਼ ਐਵੇਨਿਊ ਕੋਰਟ ’ਚ ਪੇਸ਼ ਕੀਤਾ ਸੀ ਅਤੇ ਪੰਜ ਦਿਨ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ। ਕੋਰਟ ਨੇ ਇਸ ਮਾਮਲੇ ’ਚ ਉਨ੍ਹਾ ਨੂੰ ਤਿੰਨ ਦਿਨ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਕਵਿਤਾ ਹੁਣ 26 ਮਾਰਚ ਤੱਕ ਈ ਡੀ ਦੀ ਕਸਟਡੀ ’ਚ ਰਹੇਗੀ। ਇਸ ਦੌਰਾਨ ਕੋਰਟ ਨੇ ਕਵਿਤਾ ਨੂੰ ਉਨ੍ਹਾ ਦੇ ਦੋਵਾਂ ਬੱਚਿਆਂ ਅਤੇ ਪਰਵਾਰ ਵਾਲਿਆਂ ਨਾਲ ਵੀ ਮਿਲਣ ਦੀ ਇਜਾਜ਼ਤ ਦਿੱਤੀ।