ਚੇਨੱਈ : ਤਾਮਿਲਨਾਡੂ ਦੇ ਮੰਤਰੀ ਤੇ ਡੀ ਐੱਮ ਕੇ ਨੇਤਾ ਉਧਯਨਿਧੀ ਸਟਾਲਿਨ ਨੇ ਫੰਡਾਂ ਦੀ ਵੰਡ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਦੋਸ਼ ਲਗਾਇਆ ਕਿ ਰਾਜ ਵੱਲੋਂ ਟੈਕਸ ਵਜੋਂ ਅਦਾ ਕੀਤੇ ਹਰ ਰੁਪਏ ਲਈ ਕੇਂਦਰ ਨੇ ਸਿਰਫ 28 ਪੈਸੇ ਦਾ ਭੁਗਤਾਨ ਕੀਤਾ, ਜਦੋਂ ਕਿ ਭਾਜਪਾ ਸ਼ਾਸਤ ਰਾਜਾਂ ਨੂੰ ਜ਼ਿਆਦਾ ਪੈਸਾ ਮਿਲਦਾ ਹੈ। ਰਾਮਨਾਥਪੁਰਮ ਤੇ ਥੇਨੀ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੇ ਪੁੱਤਰ ਉਧਯਨਿਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕਿਹਾ-ਹੁਣ ਸਾਨੂੰ ਪ੍ਰਧਾਨ ਮੰਤਰੀ ਨੂੰ 28 ਪੈਸੇ ਵਾਲਾ ਪੀ ਐੱਮ ਕਹਿਣਾ ਚਾਹੀਦਾ ਹੈ।