ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਤੋਂ ਕਰੀਬ 30 ਕਿਲੋਮੀਟਰ ਦੂਰ ਪਿਪਰਾ ਪਿੰਡ ’ਚ ਪਿਤਾ ਨੇ ਫੋਨ ’ਤੇ ਉੱਚੀ ਆਵਾਜ਼ ’ਚ ਗੱਲ ਕਰਨ ’ਤੇ ਆਪਣੇ ਪੁੱਤ ਦੀ ਹੱਤਿਆ ਕਰ ਦਿੱਤੀ।
ਘਟਨਾ ਤੋਂ ਬਾਅਦ ਰਾਮਾਰਾਓ ਕਾਕੜੇ ਨੂੰ ਗਿ੍ਰਫਤਾਰ ਕਰ ਲਿਆ ਗਿਆ। ਰਾਮਾਰਾਓ ਦਾ ਪੁੱਤ ਸੂਰਜ ਫੋਨ ’ਤੇ ਉੱਚੀ-ਉੱਚੀ ਗੱਲ ਕਰ ਰਿਹਾ ਸੀ ਤਾਂ ਦੋਵਾਂ ਵਿਚਾਲੇ ਬਹਿਸ ਹੋ ਗਈ। ਇਸ ਦੌਰਾਨ ਕਾਕੜੇ ਨੇ ਸੂਰਜ ’ਤੇ ਰਾਡ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਹਸਪਤਾਲ ’ਚ ਮੌਤ ਹੋ ਗਈ।