ਨਵੀਂ ਦਿੱਲੀ : ਭਾਰਤ ਨੇ ਬੁੱਧਵਾਰ ਅਮਰੀਕਾ ਦੇ ਸੀਨੀਅਰ ਡਿਪਲੋਮੈਟ ਨੂੰ ਤਲਬ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗਿ੍ਰਫਤਾਰੀ ਬਾਰੇ ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਦੀ ਟਿੱਪਣੀ ’ਤੇ ਸਖਤ ਵਿਰੋਧ ਦਰਜ ਕਰਵਾਇਆ। ਭਾਰਤੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਅਮਰੀਕੀ ਮਿਸ਼ਨ ਦੀ ਕਾਰਜਕਾਰੀ ਉਪ ਮੁਖੀ ਗਲੋਰੀਆ ਬਾਰਬੇਨਾ ਨੂੰ ਸਾਊਥ ਬਲਾਕ ਸਥਿਤ ਦਫਤਰ ’ਚ ਤਲਬ ਕੀਤਾ। ਮੀਟਿੰਗ 30 ਮਿੰਟ ਤੋਂ ਵੱਧ ਚੱਲੀ। ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਲਕ ਕੇਜਰੀਵਾਲ ਲਈ ਨਿਰਪੱਖ, ਪਾਰਦਰਸ਼ੀ ਅਤੇ ਸਮੇਂ ਸਿਰ ਕਾਨੂੰਨੀ ਪ੍ਰਕਿਰਿਆ ਦੇ ਹੱਕ ’ਚ ਹੈ।