ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਵੀਰਵਾਰ ਇੱਥੇ ਫੋਰਟਿਸ ਹਸਪਤਾਲ ’ਚ ਧੀ ਨੂੰ ਜਨਮ ਦਿੱਤਾ। ਮਾਨ ਸਾਰੀ ਰਾਤ ਹਸਪਤਾਲ ’ਚ ਰਹੇ। ਮੁੱਖ ਮੰਤਰੀ ਨੇ ਧੀ ਪੈਦਾ ਹੋਣ ਦੀ ਖੁਦ ਜਾਣਕਾਰੀ ਦਿੰਦਿਆਂ ਕਿਹਾ-ਵਾਹਿਗੁਰੂ ਜੀ ਨੇ ਬੇਟੀ ਦੀ ਦਾਤ ਬਖਸ਼ੀ ਹੈ, ਜੱਚਾ-ਬੱਚਾ ਦੋਵੇਂ ਤੰਦਰੁਸਤ ਨੇ।
ਅਗਨੀਵੀਰ ਯੋਜਨਾ ਬਦਲੀ ਵੀ ਜਾ ਸਕਦੀ : ਰਾਜਨਾਥ
ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਕਿਹਾ ਕਿ ਜੇ ਲੋੜ ਪਈ ਤਾਂ ਉਨ੍ਹਾਂ ਦੀ ਸਰਕਾਰ ਅਗਨੀਵੀਰ ਭਰਤੀ ਯੋਜਨਾ ਬਦਲਣ ਲਈ ਤਿਆਰ ਹੈ। ਇੱਥੇ ਸਮਾਗਮ ’ਚ ਉਨ੍ਹਾ ਇਹ ਵੀ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ ਅਗਨੀਵੀਰਾਂ ਦਾ ਭਵਿੱਖ ਸੁਰੱਖਿਅਤ ਰਹੇ। ਲੋੜ ਪੈਣ ’ਤੇ ਬਦਲਾਅ ਵੀ ਕੀਤਾ ਜਾਵੇਗਾ।
ਗੋਵਿੰਦਾ ਸ਼ਿਵ ਸੈਨਾ ’ਚ
ਮੁੰਬਈ : ਫਿਲਮੀ ਹੀਰੋ ਗੋਵਿੰਦਾ ਵੀਰਵਾਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ’ਚ ਸ਼ਿਵ ਸੈਨਾ ’ਚ ਸ਼ਾਮਲ ਹੋ ਗਿਆ। ਉ ਸਨੂੰ ਮੁੰਬਈ ਉੱਤਰ ਤੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ। ਗੋਵਿੰਦਾ ਨੇ 2004 ਵਿਚ ਇਸ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਭਾਜਪਾ ਦੇ ਕੇਂਦਰੀ ਮੰਤਰੀ ਰਾਮ ਨਾਈਕ ਨੂੰ ਹਰਾਇਆ ਸੀ। 2009 ਵਿਚ ਚੋਣ ਨਹੀਂ ਲੜੀ ਅਤੇ ਕਾਂਗਰਸ ਤੇ ਸਿਆਸਤ ਨਾਲੋਂ ਨਾਤਾ ਤੋੜ ਲਿਆ ਸੀ। ਨਵੀਂ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ 60 ਸਾਲਾ ਗੋਵਿੰਦਾ ਨੇ ਕਿਹਾਮੈਂ 14 ਸਾਲ ਦੇ ਬਨਵਾਸ ਤੋਂ ਬਾਅਦ ਸਿਆਸਤ ਵਿਚ ਪਰਤ ਆਇਆ ਹਾਂ।