ਚੰਡੀਗੜ੍ਹ : ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ‘ਚ ਬੁੱਧਵਾਰ ਰਾਤ ਤੋਂ ਭਾਰੀ ਮੀਂਹ ਪਿਆ | ਕਈ ਇਲਾਕਿਆਂ ਵਿਚ ਖੇਤ ਨੱਕੋ-ਨੱਕ ਭਰ ਗਏ | ਕਈ ਸ਼ਹਿਰੀ ਇਲਾਕੇ ਵੀ ਪਾਣੀ ਵਿਚ ਡੁੱਬ ਗਏ ਹਨ | ਸਾਰੀ ਰਾਤ ਮੀਂਹ ਪੈਣ ਕਰਕੇ ਪੰਜਾਬ ਵਿਚ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਡਿੱਗ ਗਿਆ | ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ 22 ਅਤੇ 23 ਜੁਲਾਈ ਨੂੰ ਵੀ ਮੀਂਹ ਪਏਗਾ |
ਮੌਸਮ ਵਿਭਾਗ ਅਨੁਸਾਰ 24 ਘੰਟਿਆਂ ਵਿਚ ਲੁਧਿਆਣਾ ‘ਚ 130.5 ਐੱਮ ਐੱਮ, ਬਰਨਾਲਾ 129.5, ਅੰਮਿ੍ਤਸਰ 67.2, ਪਟਿਆਲਾ 33.9, ਚੰਡੀਗੜ੍ਹ 20.1, ਫਰੀਦਕੋਟ 21.8, ਨਵਾਂ ਸ਼ਹਿਰ 39.7, ਫਿਰੋਜ਼ਪੁਰ 71.5, ਗੁਰਦਾਸਪੁਰ 37, ਜਲੰਧਰ 89, ਮੋਗਾ 91, ਮੁਹਾਲੀ 60.5 ਅਤੇ ਰੋਪੜ ‘ਚ 14.5 ਐੱਮ ਐੱਮ ਮੀਂਹ ਪਿਆ |