ਏਅਰ ਇੰਡੀਆ ਘੁਟਾਲੇ ਦੀ ਫਾਈਲ ਸੀ ਬੀ ਆਈ ਨੇ ਕੀਤੀ ਬੰਦ

0
190

ਨਵੀਂ ਦਿੱਲੀ : ਏਅਰ ਇੰਡੀਆ ਦੇ ਪਟੇ ਘੁਟਾਲੇ ਮਾਮਲੇ ’ਚ ਸੀ ਬੀ ਆਈ ਨੇ ਕਲੋਜ਼ਰ ਰਿਪੋਰਟ ਲਾ ਦਿੱਤੀ ਹੈ। ਦੋਸ਼ ਸੀ ਕਿ ਯੂ ਪੀ ਏ ਸਰਕਾਰ ਦੇ ਸਮੇਂ ’ਚ ਏਅਰ ਇੰਡੀਆ ਦੇ ਪਟੇ ਮਾਮਲੇ ’ਚ ਬੇਨਿਯਮੀਆਂ ਕਾਰਨ ਲਗਭਗ 860 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਉਸ ਸਮੇਂ ਪ੍ਰਫੁੱਲ ਪਟੇਲ ਹਵਾਬਾਜ਼ੀ ਮੰਤਰੀ ਸਨ। ਹੁਣ ਕਾਂਗਰਸ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੋਂ ਮੁਆਫ਼ੀ ਮੰਗਣੀ ਚਾਹੀਦੀ। ਯੂ ਪੀ ਏ ਸਰਕਾਰ ’ਤੇ ਭਿ੍ਰਸ਼ਟਾਚਾਰ ਦੇ ਝੂਠੇ ਦੋਸ਼ ਲਾਏ ਗਏ ਸਨ। ਮੋਦੀ ਸਰਕਾਰ ਨੂੰ ਦੇਸ਼ ਦੀ ਜਨਤਾ ਤੋਂ ਵੀ ਮੁਆਫ਼ੀ ਮੰਗਣੀ ਚਾਹੀਦੀ। ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾਅਜਿਤ ਪਵਾਰ ਗੁੱਟ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਹੋਏ ਗਠਜੋੜ ਕਾਰਨ ਹੀ ਇਹ ਮਾਮਲਾ ਬੰਦ ਕੀਤਾ ਗਿਆ ਹੈ। ਉਨ੍ਹਾ ਕਿਹਾ 2014 ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਕਥਿਤ ਘੁਟਾਲੇ ਨੂੰ ਲੈ ਕੇ ਕੈਗ ਦੀ ਰਿਪੋਰਟ ਲੈ ਕੇ ਹਰ ਜਗ੍ਹਾ ਜਾਂਦੇ ਸਨ। ਹੁਣ ਸੀ ਬੀ ਆਈ ਨੇ ਮਾਮਲੇ ਦੀ ਕਲੋਜ਼ਰ ਰਿਪੋਰਟ ਫਾਈਲ ਕਰ ਦਿੱਤੀ, ਕਿਉਂਕਿ ਐੱਨ ਸੀ ਪੀ ਦੇ ਪ੍ਰਫੁੱਲ ਪਟੇਲ ਭਾਜਪਾ ਦੇ ਨਾਲ ਚਲੇ ਗਏ।
ਰਮੇਸ਼ ਨੇ ਕਿਹਾ ਕਿ ਕੈਗ ਰਿਪੋਰਟ ਦੇ ਅਧਾਰ ’ਤੇ ਮਨਮੋਹਨ ਸਿੰਘ ਖਿਲਾਫ਼ ਚਾਰਜਸ਼ੀਟ ਫਾਇਲ ਕੀਤੀ ਗਈ ਸੀ। ਉਨ੍ਹਾ ਮਨਮੋਹਨ ਸਿੰਘ ਸਰਕਾਰ ਦੇ ਕਥਿਤ ਘੁਟਾਲੇ ਦੀ ਜੋ ਲਿਸਟ ਬਣਾਈ, ਪੂਰੀ ਫਰਜ਼ੀ ਸੀ। ਪਟੇਲ ਖਿਲਾਫ਼ ਜਦ ਮਾਮਲਾ ਬੰਦ ਹੋ ਗਿਆ ਤਾਂ ਇਹ ਕੀ ਸਾਬਿਤ ਕਰਦਾ ਹੈ। ਇਸ ਤੋਂ ਪਤਾ ਚਲਦਾ ਹੈ ਕਿ ਡਾ. ਮਨਮੋਹਨ ਸਿੰਘ ’ਤੇ ਲਾਏ ਦੋਸ਼ ਫਰਜ਼ੀ ਸਨ। 2017 ’ਚ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸੀ ਬੀ ਆਈ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਦੋਸ਼ ਸੀ ਕਿ ਤਤਕਾਲੀਨ ਹਵਾਬਾਜ਼ੀ ਮੰਤਰੀ ਪ੍ਰਫੁੱਲ ਪਟੇਲ ਨੇ ਆਪਣੇ ਅਹੁਦੇ ਦਾ ਇਸਤੇਮਾਲ ਕਰਦੇ ਹੋਏ ਏਅਰ ਇੰਡੀਆ ਦੇ ਰੂਟਾਂ ਨੂੰ ਦੂਜੀਆਂ ਏਅਰਲਾਈਨਜ਼ ਨੂੰ ਅਲਾਟ ਕਰਵਾ ਦਿੱਤਾ ਸੀ, ਜਿਸ ਨਾਲ ਸਰਕਾਰੀ ਏਅਰਲਾਈਨਜ਼ ਨੂੰ ਘਾਟਾ ਪਿਆ ਸੀ।

LEAVE A REPLY

Please enter your comment!
Please enter your name here