17.1 C
Jalandhar
Thursday, November 21, 2024
spot_img

ਢਿੱਡ ’ਚੋਂ 11 ਕਰੋੜ ਦੀ ਕੋਕੀਨ ਦੇ 74 ਕੈਪਸੂਲ ਕੱਢੇ

ਮੁੰਬਈ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ) ਨੇ ਸੀਅਰਾ ਲਿਓਨ ਦੇ ਨਾਗਰਿਕ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਨੂੰ 11 ਕਰੋੜ ਰੁਪਏ ਦੀ ਕੀਮਤ ਦੇ ਕੋਕੀਨ ਦੇ 74 ਕੈਪਸੂਲ ਨਿਗਲ ਕੇ ਤਸਕਰੀ ਕਰਨ ਦਾ ਦੋਸ਼ੀ ਪਾਇਆ ਗਿਆ। ਇਥੋਂ ਦੇ ਸਰਕਾਰੀ ਜੇ ਜੇ ਹਸਪਤਾਲ ਦੇ ਡਾਕਟਰਾਂ ਨੇ ਇਹ ਕੈਪਸੂਲ ਉਸ ਦੇ ਸਰੀਰ ’ਚੋਂ ਬਾਹਰ ਕੱਢ ਲਏ ਹਨ। ਨਸ਼ੀਲੇ ਪਦਾਰਥ ਦਾ ਵਜ਼ਨ 1,108 ਗ੍ਰਾਮ ਹੈ।
ਇਸ ਵਿਅਕਤੀ ਨੂੰ 28 ਮਾਰਚ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਡੀ ਆਰ ਆਈ ਦੀ ਟੀਮ ਨੇ ਫੜਿਆ ਸੀ।

Related Articles

LEAVE A REPLY

Please enter your comment!
Please enter your name here

Latest Articles