ਗਾਜ਼ਾ ਪੱਟੀ ਦੇ ਹਸਪਤਾਲ ’ਚ ਲਾਸ਼ਾਂ ਦੇ ਢੇਰ ਨਜ਼ਰ ਆਏ

0
104

ਗਾਜ਼ਾ ਪੱਟੀ : ਇਜ਼ਰਾਈਲੀ ਫੌਜ ਨੇ ਦੋ ਹਫਤਿਆਂ ਦੇ ਹਮਲਿਆਂ ਤੋਂ ਬਾਅਦ ਗਾਜ਼ਾ ਦੇ ਮੁੱਖ ਹਸਪਤਾਲ ਤੋਂ ਆਪਣੇ ਫੌਜੀਆਂ ਨੂੰ ਵਾਪਸ ਸੱਦ ਲਿਆ ਹੈ, ਜਿਸ ਨਾਲ ਹਸਪਤਾਲ ’ਚ ਵਿਆਪਕ ਤਬਾਹੀ ਸਾਹਮਣੇ ਆਈ ਹੈ। ਇਜ਼ਰਾਈਲੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਸੋਮਵਾਰ ਸਵੇਰ ਲੱਖਾਂ ਲੋਕ ਅਲ ਸ਼ਿਫਾ ਹਸਪਤਾਲ ਅਤੇ ਆਸਪਾਸ ਦੇ ਇਲਾਕਿਆਂ ’ਚ ਪਰਤ ਆਏ। ਇਥੇ ਉਨ੍ਹਾਂ ਨੂੰ ਹਸਪਤਾਲ ਦੇ ਅੰਦਰ ਅਤੇ ਬਾਹਰ ਲਾਸ਼ਾਂ ਪਈਆਂ ਮਿਲੀਆਂ। ਇਜ਼ਰਾਈਲੀ ਫੌਜ ਨੇ ਇਸ ਹਮਲੇ ਨੂੰ ਕਰੀਬ ਛੇ ਮਹੀਨਿਆਂ ਦੀ ਲੜਾਈ ਵਿਚ ਸਭ ਤੋਂ ਸਫਲ ਦੱਸਿਆ ਅਤੇ ਕਿਹਾ ਕਿ ਇਸ ਵਿਚ ਸੈਂਕੜੇ ਹਮਾਸ ਅਤੇ ਹੋਰ ਅੱਤਵਾਦੀ ਮਾਰੇ ਗਏ ਹਨ ਅਤੇ ਬਹੁਤ ਸਾਰੇ ਖੁਫੀਆ ਦਸਤਾਵੇਜ਼ ਮਿਲੇ ਹਨ।

LEAVE A REPLY

Please enter your comment!
Please enter your name here