ਨਵੀਂ ਦਿੱਲੀ : ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਅਰੁਣਾਚਲ ਪ੍ਰਦੇਸ਼ ’ਚ ਸਥਾਨਾਂ ਦੇ ਨਾਵਾਂ ਨੂੰ ਬਦਲਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਨੂੰ ਸਖਤੀ ਨਾਲ ਰੱਦ ਕਰਦੇ ਹੋਏ ਕਿਹਾ ਕਿ ਮਨਘੜਤ ਨਾਂਅ ਰੱਖਣ ਨਾਲ ਇਹ ਹਕੀਕਤ ਨਹੀਂ ਬਦਲੇਗੀ ਕਿ ਇਹ ਸੂਬਾ ਭਾਰਤ ਦਾ ਅਨਿੱਖੜਵਾਂ ਹਿੱਸਾ ਹੈ, ਰਿਹਾ ਹੈ ਅਤੇ ਹਮੇਸ਼ਾ ਰਹੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬਿਆਨ ’ਚ ਕਿਹਾ-ਚੀਨ ਭਾਰਤੀ ਰਾਜ ਅਰੁਣਾਚਲ ਪ੍ਰਦੇਸ਼ ’ਚ ਸਥਾਨਾਂ ਦੇ ਨਾਂਅ ਬਦਲਣ ਦੀਆਂ ਆਪਣੀਆਂ ਮੂਰਖਤਾ ਭਰੀਆਂ ਕੋਸ਼ਿਸ਼ਾਂ ਜਾਰੀ ਰੱਖ ਰਿਹਾ ਹੈ। ਅਸੀਂ ਅਜਿਹੇ ਯਤਨਾਂ ਨੂੰ ਸਖਤੀ ਨਾਲ ਨਕਾਰਦੇ ਹਾਂ।
ਕਾਂਗਰਸ ਨੇ 17 ਉਮੀਦਵਾਰ ਐਲਾਨੇ
ਨਵੀਂ ਦਿੱਲੀ : ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 17 ਹੋਰ ਉਮੀਦਵਾਰਾਂ ਦਾ ਐਲਾਨ ਕਰਦਿਆਂ ਬਿਹਾਰ ਦੇ ਕਟਿਹਾਰ ਤੋਂ ਤਾਰਿਕ ਅਨਵਰ, ਕਿਸ਼ਨਗੰਜ ਤੋਂ ਮੁਹੰਮਦ ਜਾਵੇਦ ਅਤੇ ਭਾਗਲਪੁਰ ਤੋਂ ਅਜੀਤ ਸ਼ਰਮਾ ਨੂੰ ਟਿਕਟ ਦਿੱਤੀ ਹੈ। ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਵਾਈ ਐੱਸ ਸ਼ਰਮੀਲਾ ਰੈਡੀ ਨੂੰ ਕਡੱਪਾ ਲੋਕ ਸਭਾ ਸੀਟ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਐੱਮ ਐੱਮ ਪਲਮ ਰਾਜੂ ਨੂੰ ਕਾਕੀਨਾਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।