ਨਵੀਂ ਦਿੱਲੀ : ਗੁੰਮਰਾਹਕੁੰਨ ਇਸ਼ਤਿਹਾਰ ਕੇਸ ਵਿਚ ਸੁਪਰੀਮ ਕੋਰਟ ਨੇ ਮੰਗਲਵਾਰ ਬਾਬਾ ਰਾਮਦੇਵ ਤੇ ਪਤੰਜਲੀ ਆਯੂਰਵੇਦ ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲ�ਿਸ਼ਨ ਨੂੰ ਹੱਤਕ ਅਦਾਲਤ ਦੇ ਸੰਬੰਧ ’ਚ ਇਕ ਹਫਤੇ ਵਿਚ ਜਵਾਬ ਦਾਖਲ ਕਰਨ ਲਈ ਆਖਰੀ ਮੌਕਾ ਦਿੱਤਾ। ਅਗਲੀ ਸੁਣਵਾਈ 10 ਅਪ੍ਰੈਲ ਨੂੰ ਹੋਵੇਗੀ ਤੇ ਉਸ ਦਿਨ ਦੋਵਾਂ ਨੂੰ ਹਾਜ਼ਰ ਹੋਣਾ ਪਵੇਗਾ।
ਸੁਣਵਾਈ ਦੌਰਾਨ ਰਾਮਦੇਵ ਦੇ ਵਕੀਲ ਬਲਵੀਰ ਸਿੰਘ ਨੇ ਕਿਹਾ ਕਿ ਯੋਗ ਗੁਰੂ ਮੁਆਫੀ ਮੰਗਣ ਲਈ ਆਏ ਹਨ। ਭੀੜ ਕਾਰਨ ਕੋਰਟ ਰੂਮ ਵਿਚ ਨਹੀਂ ਆ ਸਕੇ। ਕੋਰਟ ਨੇ ਹਲਫਨਾਮਾ ਦੇਖਣ ਦੇ ਬਾਅਦ ਫਿਟਕਾਰ ਪਾਈ ਕਿ ਇਹ ਵਾਜਬ ਨਹੀਂ। ਜਦੋਂ ਬਲਵੀਰ ਸਿੰਘ ਨੇ ਮੁਆਫੀਨਾਮਾ ਪੜ੍ਹਿਆ ਤਾਂ ਕੋਰਟ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਮੁਆਫੀ ਮੰਗਦਾ ਹੈ। ਉਨ੍ਹਾ ਰਾਮਦੇਵ ਦੇ ਵਕੀਲ ਦਾ ਮੁਆਫੀਨਾਮਾ ਨਹੀਂ ਸੁਣਨਾ। ਜਸਟਿਸ ਹਿਮਾ ਕੋਹਲੀ ਤੇ ਜਸਟਿਸ ਅਮਾਨਉਲ੍ਹਾ ਦੀ ਬੈਂਚ ਨੇ ਕਿਹਾਅਸੀਂ ਦੋਹਾਂ ਖਿਲਾਫ ਝੂਠੀ ਬਿਆਨਬਾਜ਼ੀ ਦਾ ਕੇਸ ਚਲਾਉਣ ਦਾ ਨਿਰਦੇਸ਼ ਰਜਿਸਟਰਾਰ ਨੂੰ ਦਿੰਦੇ ਹਾਂ। ਸੁਪਰੀਮ ਕੋਰਟ ਦੀ ਫਿਟਕਾਰ ਤੋਂ ਬਾਅਦ ਬਾਬਾ ਰਾਮਦੇਵ ਤੇ ਬਾਲ�ਿਸ਼ਨ ਕੋਰਟ ਰੂਮ ਵਿਚ ਪੁੱਜੇ ਤੇ ਰਾਮਦੇਵ ਨੇ ਬਿਨਾਂ ਸ਼ਰਤ ਮੁਆਫੀ ਮੰਗੀ। ਬੈਂਚ ਨੇ ਕਿਹਾਸਿਰਫ ਸੁਪਰੀਮ ਕੋਰਟ ਨਹੀਂ, ਦੇਸ਼ ਦੀ ਹਰ ਅਦਾਲਤ ਦਾ ਸਨਮਾਨ ਹੋਣਾ ਚਾਹੀਦਾ ਹੈ। ਤੁਸੀ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਸੀ ਤੇ ਤੁਸੀਂ ਹਰ ਸੀਮਾ ਉਲੰਘੀ। ਬੈਂਚ ਨੇ ਇਹ ਵੀ ਕਿਹਾ ਕਿ ਜਦ ਪਤੰਜਲੀ ਹਰ ਕਸਬੇ ਵਿਚ ਜਾ ਕੇ ਕਹਿ ਰਹੀ ਸੀ ਕਿ ਐਲੋਪੈਥੀ ਨਾਲ ਕੋਰੋਨਾ ਵਿਚ ਕੋਈ ਰਾਹਤ ਨਹੀਂ ਮਿਲਦੀ ਤਾਂ ਕੇਂਦਰ ਨੇ ਵੀ ਆਪਣੀਆਂ ਅੱਖਾਂ ਬੰਦ ਕਰ ਰੱਖੀਆਂ ਸਨ। ਸਹੀ ਹਲਫਨਾਮਾ ਨਾ ਫਾਈਲ ਕਰਨ ’ਤੇ ਕੇਂਦਰ ਦੇ ਵਕੀਲ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜੋ ਹੋਇਆ, ਉਹ ਨਹੀਂ ਹੋਣਾ ਚਾਹੀਦਾ ਸੀ। ਸੁਪਰੀਮ ਕੋਰਟ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ 17 ਅਗਸਤ 2022 ਨੂੰ ਦਾਇਰ ਕੀਤੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਪਤੰਜਲੀ ਨੇ ਕੋਰੋਨਾ ਵੈਕਸੀਨ ਤੇ ਐਲੋਪੈਥੀ ਖਿਲਾਫ ਨਾਂਹ-ਪੱਖੀ ਪ੍ਰਚਾਰ ਕੀਤਾ।
ਉਸ ਨੇ ਖੁਦ ਦੀਆਂ ਆਯੂਰਵੈਦਿਕ ਦਵਾਈਆਂ ਨਾਲ ਕੁਝ ਬਿਮਾਰੀਆਂ ਦੇ ਇਲਾਜ ਦਾ ਝੂਠਾ ਦਾਅਵਾ ਕੀਤਾ। ਪਤੰਜਲੀ ਆਯੂਰਵੇਦ ਲਿਮਟਿਡ ਨੇ 21 ਨਵੰਬਰ 2023 ਵਿਚ ਸੁਪਰੀਮ ਕੋਰਟ ਨੂੰ ਯਕੀਨ ਦਿਵਾਇਆ ਸੀ ਕਿ ਉਹ ਉਸ ਵੱਲੋਂ ਬਣਾਏ ਤੇ ਵੇਚੇ ਜਾਂਦੇ ਉਤਪਾਦਾਂ ਬਾਰੇ ਇਸ਼ਤਿਹਾਰਬਾਜ਼ੀ ਜਾਂ ਬਰਾਂਡਿੰਗ ਨਾਲ ਸੰਬੰਧਤ ਕਾਨੂੰਨਾਂ ਦੀ ਉਲੰਘਣਾ ਨਹੀਂ ਕਰੇਗੀ। ਆਪਣੀ ਉਤਪਾਦਾਂ ਬਾਰੇ ਅਤੇ ਡਾਕਟਰੀ ਸਿਸਟਮ ਬਾਰੇ ਸਰਸਰੀ ਬਿਆਨਬਾਜ਼ੀ ਨਹੀਂ ਕਰੇਗੀ, ਪਰ ਸੁਪਰੀਮ ਕੋਰਟ ਨੇ ਕਿਹਾ ਕਿ ਪਤੰਜਲੀ ਨੇ ਉਸ ਦੇ ਹੁਕਮਾਂ ਦੀ ਉਲੰਘਣਾ ਕੀਤੀ ਅਤੇ ਇਸ਼ਤਿਹਾਰਬਾਜ਼ੀ ਤੇ ਬਿਆਨਬਾਜ਼ੀ ਜਾਰੀ ਰੱਖੀ। 19 ਮਾਰਚ ਨੂੰ ਕੋਰਟ ਨੇ ਰਾਮਦੇਵ ਤੇ ਬਾਲ�ਿਸ਼ਨ ਨੂੰ ਇਸ ਕਰਕੇ ਤਲਬ ਕੀਤਾ ਕਿ ਉਨ੍ਹਾਂ ਉਸ ਦੇ ਹੱਤਕ ਅਦਾਲਤ ਦੇ ਨੋਟਿਸਾਂ ਦਾ ਜਵਾਬ ਨਹੀਂ ਦਿੱਤਾ।