ਨਵੀਂ ਦਿੱਲੀ : ਆਪ ਦੀ ਸੀਨੀਅਰ ਆਗੂ ਆਤਿਸ਼ੀ ਨੇ ਬੁੱਧਵਾਰ ਕਿਹਾ ਕਿ 21 ਮਾਰਚ ਨੂੰ ਗਿ੍ਰਫਤਾਰੀ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਭਾਰ 4.5 ਕਿੱਲੋ ਘਟ ਗਿਆ ਹੈ। ਆਤਿਸ਼ੀ ਨੇ ਭਾਜਪਾ ’ਤੇ ਕੇਜਰੀਵਾਲ ਦੀ ਸਿਹਤ ਨੂੰ ਖਤਰੇ ’ਚ ਪਾਉਣ ਦਾ ਵੀ ਦੋਸ਼ ਲਗਾਇਆ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੇਜਰੀਵਾਲ ਇਕ ਅਪ੍ਰੈਲ ਤੋਂ ਜੇਲ੍ਹ ਵਿਚ ਆਏ ਤੇ ਉਨ੍ਹਾ ਦਾ ਭਾਰ ਉਸ ਦਿਨ ਤੋਂ 65 ਕਿੱਲੋ ਹੀ ਹੈ। ਆਤਿਸ਼ੀ ਨੇ ਭਾਰ 21 ਮਾਰਚ ਤੋਂ ਘਟਣ ਦੀ ਗੱਲ ਕਹੀ ਹੈ। ਜੇਲ੍ਹ ਪੁੱਜਣ ਤੋਂ ਪਹਿਲਾਂ ਉਹ ਈ ਡੀ ਦੀ ਹਿਰਾਸਤ ’ਚ ਸਨ।