ਜਗਦੀਸ਼ ਪਾਲ ਕੌਰ ਨੂੰ ਭਰਪੂਰ ਸ਼ਰਧਾਂਜਲੀ

0
169

ਮੰਡੀ ਗੋਬਿੰਦਗੜ੍ਹ : ਇੱਥੋਂ ਤਿੰਨ ਕਿਲੋਮੀਟਰ ਦੂਰ ਪਿੰਡ ਤੂਰਾਂ ਦੇ ਗੁਰਦਵਾਰੇ ਵਿਚ ਕਾਮਰੇਡ ਮਾਸਟਰ ਅਜੈਬ ਸਿੰਘ ਦੀ ਪਤਨੀ, ਜਿਨ੍ਹਾ ਦਾ ਬੀਤੀ 20 ਮਾਰਚ ਨੂੰ ਦਿਹਾਂਤ ਹੋ ਗਿਆ ਸੀ, ਨਮਿਤ ਅੰਤਮ ਅਰਦਾਸ ਮੌਕੇ ਉਨ੍ਹਾ ਨੂੰ ਸੈਂਕੜੇ ਲੋਕਾਂ ਨੇ ਸ਼ਰਧਾਂਜਲੀ ਅਰਪਿਤ ਕੀਤੀ। ਇਹਨਾਂ ਵਿਚ ਜਗਦੀਸ਼ ਪਾਲ ਕੌਰ ਅਤੇ ਅਜੈਬ ਸਿੰਘ ਦੇ ਰਿਸ਼ਤੇਦਾਰ, ਸਨੇਹੀ ਅਤੇ ਕੁਲੀਗ, ਪੈਨਸ਼ਨਰ ਯੂਨੀਅਨ, ਟੀਚਰ ਯੂਨੀਅਨ ਅਤੇ ਏਟਕ ਦੇ ਆਗੂ ਸਨ। ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਆਪਣੇ ਵੱਲੋਂ ਅਤੇ ਪ੍ਰਧਾਨ ਬੰਤ ਸਿੰਘ ਬਰਾੜ ਵੱਲੋਂ ਬੀਬੀ ਜਗਦੀਸ਼ ਪਾਲ ਕੌਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਜਰਨੈਲ ਸਿੰਘ ਨੇ ਬੀਬੀ ਦੀ ਸੰਖੇਪ ਜੀਵਨੀ ਸਾਂਝੀ ਕੀਤੀ। ਗੁਰਨਾਮ ਕੰਵਰ ਨੇ ਪਰਵਾਰ ਵੱਲੋਂ ਧੰਨਵਾਦ ਕੀਤਾ। ਸਾਥੀ ਹਰਦੇਵ ਅਰਸ਼ੀ, ਜਗਰੂਪ ਸਿੰਘ, ਹਰਭਜਨ ਸਿੰਘ, ਡਾ. ਗੁਲਜ਼ਾਰ ਪੰਧੇਰ, ਰਿਪੂਦਮਨ ਸਿੰਘ ਰੂਪ, ਏਟਕ ਆਗੂ ਸੁਖਦੇਵ ਸੁੱਖੀ ਅਤੇ ਰਿਟਾਇਰਡ ਪਿ੍ਰੰਸੀਪਲ ਸਰਵਣ ਸਿੰਘ ਨੇ ਸ਼ੋਕ ਸੁਨੇਹੇ ਭੇਜੇ। ਪੰਜਾਬ ਇਪਟਾ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਐਡਵੋਕੇਟ ਰੰਜੀਵਨ ਸਿੰਘ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ।ਇਸ ਮੌਕੇ ਪਰਵਾਰ ਨੇ ਗੁਰਦਵਾਰਾ ਸਾਹਿਬ, ਸਕੂਲ, ਪੈਨਸ਼ਨਰ ਯੂਨੀਅਨ ਤੋਂ ਇਲਾਵਾ ਪੰਜਾਬ ਏਟਕ, ਪੰਜਾਬ ਸੂਬਾ ਪਾਰਟੀ, ‘ਨਵਾਂ ਜ਼ਮਾਨਾ’ ਅਤੇ ਦੇਸ਼ ਸੇਵਕ ਨੂੰ ਦੋ-ਦੋ ਹਜ਼ਾਰ ਰੁਪਏ ਅਤੇ ਪੰਜਾਬ ਇਪਟਾ, ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ‘ਸਾਡਾ ਜੁਗ’ ਅਤੇ ਕਰਮਚਾਰੀ ਲਹਿਰ ਨੂੰ ਇੱਕ-ਇੱਕ ਹਜ਼ਾਰ ਰੁਪਏ ਸਹਾਇਤਾ ਦਿੱਤੀ।

LEAVE A REPLY

Please enter your comment!
Please enter your name here