ਸੀ ਪੀ ਆਈ ਨੂੰ ਚੋਣ ਪ੍ਰਚਾਰ ਲਈ ਪੈਸੇ ਦੀ ਘਾਟ

0
248

ਤਿਰੁਅਨੰਤਪੁਰਮ : ਜਦਕਿ ਭਾਜਪਾ ਤੇ ਤਿ੍ਰਣਮੂਲ ਕਾਂਗਰਸ ਵਰਗੀਆਂ ਪਾਰਟੀਆਂ ਕੋਲ ਚੋਣ ਬਾਂਡਾਂ ਦੇ ਕਰੋੜਾਂ ਰੁਪਏ ਹਨ, ਸੀ ਪੀ ਆਈ ਨੂੰ ਕੇਰਲਾ ਦੀਆਂ ਚਾਰ ਲੋਕ ਸਭਾ ਸੀਟਾਂ ਲਈ ਚੋਣ ਪ੍ਰਚਾਰ ਕਰਨ ਲਈ ਪੈਸੇ ਦੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਕੋਲ ਚੋਣ ਪ੍ਰਚਾਰ ਕਰਨ ਲਈ ਮਨੁੱਖਾ ਸ਼ਕਤੀ ਤਾਂ ਹੈ, ਪਰ ਪੈਸੇ ਦੀ ਕਾਫੀ ਘਾਟ ਹੈ। ਇਸ ਨੇ ਆਪਣੇ ਮੈਂਬਰਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਦੋ-ਦੋ ਸੌ ਰੁਪਏ ਦੀ ਮਦਦ ਕਰਨ। ਰਾਜ ਸਭਾ ਦੇ ਮੈਂਬਰ ਪੀ ਸੰਦੋਸ਼ ਕੁਮਾਰ, ਜਿਹੜੇ ਵਾਇਨਾਡ ਵਿਚ ਰਾਹੁਲ ਗਾਂਧੀ ਦੇ ਮੁਕਾਬਲੇ ਵਿਚ ਨਿੱਤਰੀ ਐਨੀ ਰਾਜਾ ਦੀ ਚੋਣ ਮੁਹਿੰਮ ਦੇ ਇੰਚਾਰਜ ਹਨ, ਨੇ ਕਿਹਾ ਕਿ ਪਾਰਟੀ ਨੂੰ ਇਕ-ਇਕ ਰੁਪਏ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਾਰਟੀ ਦੇ ਵਾਇਨਾਡ ਤੋਂ ਇਲਾਵਾ ਤਿਰੁਅਨੰਤਪੁਰਮ ਵਿਚ ਕਾਂਗਰਸ ਦੇ ਸ਼ਸ਼ੀ ਥਰੂਰ ਦੇ ਮੁਕਾਬਲੇ ਪਨਯਨ ਰਵੀਂਦਰਨ, ਕੋਡੀਕੁਨਿਲ ਵਿਚ ਕਾਂਗਰਸ ਦੇ ਸੁਰੇਸ਼ ਦੇ ਮੁਕਾਬਲੇ ਅਰੁਣ ਕੁਮਾਰ ਤੇ ਤਿ੍ਰਸੂਰ ਵਿਚ ਸੁਨੀਲ ਕੁਮਾਰ ਕਾਂਗਰਸ ਦੇ ਕੇ ਮੁਰਲੀਧਰਨ ਦੇ ਮੁਕਾਬਲੇ ਚੋਣ ਮੈਦਾਨ ਵਿਚ ਹਨ। ਪਾਰਟੀ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਖੱਬੇ-ਜਮਹੂਰੀ ਮੁਹਾਜ਼ ਦੀ ਮੁੱਖ ਪਾਰਟੀ ਸੀ ਪੀ ਆਈ (ਐੱਮ) ਤੇ ਹੋਰ ਪਾਰਟੀਆਂ ਚੋਣ ਪ੍ਰਚਾਰ ਵਿਚ ਉਸ ਦਾ ਜੋਸ਼ੋ-ਖਰੋਸ਼ ਨਾਲ ਸਾਥ ਦੇ ਰਹੀਆਂ ਹਨ।

LEAVE A REPLY

Please enter your comment!
Please enter your name here